ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਸਟੇਜ ‘ਤੇ ਪਰਫਾਰਮ ਕਰਦੇ ਹੋਏ ਡਿੱਗ ਪਏ । ਗਾਇਕ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਉਂ ਹੀ ਦਿਲਜੀਤ ਦੋਸਾਂਝ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਤਾਂ ਫੈਨਸ ਨੇ ਵੀ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ ।
Add GTC Pollywood on Google

_8910cebaed9fa0a460d55d8ed5f21c07_1280X720.webp)
ਦਿਲਜੀਤ ਦੋਸਾਂਝ ਜਦੋਂ ਸਟੇਜ ‘ਤੇ ਡਿੱਗੇ ਤਾਂ ਉਨ੍ਹਾਂ ਨੇ ਸਾਜ਼ੀਆਂ ਨੂੰ ਸਾਜ਼ ਵਜਾਉਣ ਤੋਂ ਰੋਕਿਆ ਅਤੇ ਪ੍ਰਬੰਧਕਾਂ ਨੂੰ ਕਿਹਾ ਕਿ ਅਹਿਮਦਾਬਾਦ ‘ਚ ਉਸ ਦੇ ਦਿਲ-ਲੁਮਿਨਾਤੀ ਟੂਰ ਦੇ ਦੌਰਾਨ ਪਾਇਰਾਟੈਕਨਿਕ ਤੇਲ ਲੀਕ ਹੋਣ ਕਾਰਨ ਸਟੇਜ ਫਿਸਲ ਗਿਆ ਹੈ। ਜਿਸ ਤੋਂ ਬਾਅਦ ਗਾਇਕ ਨੇ ਕਿਹਾ ਕਿ ਇਹ ਤੇਲ ਜਿਹਾ ਨਾ ਖਿਲਾਰਿਆ ਕਰੋ। ਜਿਸ ਕਾਰਨ ਮੈਂ ਡਿੱਗ ਪਿਆ ਹਾਂ।ਦਿਲਜੀਤ ਦੋਸਾਂਝ ਦੇ ਇਸ ਵੀਡੀਓ ‘ਤੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ।

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਗੀਤਾਂ ਤੋਂ ਸ਼ੁਰੂਆਤ ਕਰਨ ਵਾਲੇ ਦਿਲਜੀਤ ਦੋਸਾਂਝ ਹੁਣ ਫ਼ਿਲਮਾਂ ‘ਚ ਵੀ ਨਜ਼ਰ ਆ ਰਹੇ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਦੇਸ਼ ਵਿਦੇਸ਼ ‘ਚ ਦਿਲਜੀਤ ਦੋਸਾਂਝ ਦੀ ਵੱਡੀ ਫੈਨ ਫਾਲੋੋਵਿੰਗ ਹੈ।
- GTC Pollywood