logo
logo

ਮਰਹੂਮ ਕਬੱਡੀ ਖਿਡਾਰੀ ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਦੇ ਲਈ ਪਹੁੰਚੇ ਗੁਲਾਬ ਸਿੱਧੂ , ਵੀਡੀਓ ਆਇਆ ਸਾਹਮਣੇ

ਗਾਇਕ ਗੁਲਾਬ ਸਿੱਧੂ ਹਮੇਸ਼ਾ ਹੀ ਜ਼ਰੂਰਤਮੰਦ ਲੋਕਾਂ ਦੀ ਮਦਦ ਦੇ ਲਈ ਅੱਗੇ ਆਉਂਦੇ ਹ ।ਗਾਇਕ ਬੀਤੇ ਦਿਨੀਂ ਮਰਹੂਮ ਕਬੱਡੀ ਖਿਡਾਰੀ ਗੁਰਜੀਤ ਤੂਤ ਦੇ ਘਰ ਸੋਗ ਜਤਾਉਣ ਦੇ ਲਈ ਪਹੁੰਚੇ । ਇਸ ਮੌਕੇ ‘ਤੇ ਉਨ੍ਹਾਂ ਨੇ ਪਰਿਵਾਰ ਨੂੰ ਮਦਦ ਦਿੱਤੀ ਅਤੇ ਇਸ ਦੇ ਨਾਲ ਹੀ ਪਰਿਵਾਰ ਦੇ ਨਾਂਅ ‘ਤੇ ਚੱਲ ਰਹੇ ਫੇਕ ਅਕਾਊਂਟ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਇਹ ਵੀ ਕਿਹਾ ਕਿ ਜੇ ਕੋਈ ਵੀ ਬਾਈ ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਦੇ ਘਰ ਆ ਕੇ ਮਦਦ ਕੀਤੀ ਜਾਵੇ । ਕਿਉਂਕਿ ਕਈ ਫੇਕ ਅਕਾਊਂਟ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ । ਜਿਸ ਦੇ ਰਾਹੀਂ ਫੇਕ ਅਕਾਊਂਟ ‘ਤੇ ਪੈਸੇ ਲਏ ਜਾ ਰਹੇ ਹਨ ।

 

ਗੁਰਜੀਤ ਤੂਤ ਦਾ ਬੀਤੇ ਦਿਨੀਂ ਹੋਇਆ ਦਿਹਾਂਤ 

ਦੱਸ ਦਈਏ ਕਬੱਡੀ ਦੇ ਕੌਮਾਂਤਰੀ ਖਿਡਾਰੀ ਗੁਰਜੀਤ ਤੂਤ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਗੁਰਜੀਤ ਤੂਤ ਨੇ ਕਬੱਡੀ ਵਰਲਡ ਕੱਪ ਵੀ ਜਿੱਤਿਆ ਸੀ ਅਤੇ ਸਟੇਟ ਪੱਧਰ ਦੇ ਕਈ ਮੁਕਾਬਲਿਆਂ ‘ਚ ਵੀ ਨਾਮਣਾ ਖੱਟਿਆ ਸੀ ।ਪਰ ਗੁਰਜੀਤ ਤੂਤ ਦੀ ਗਲਤ ਸੰਗਤ ਨੇ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ‘ਚ ਧਕੇਲ ਦਿੱਤਾ ਸੀ।

ਹਾਲਾਂਕਿ ਵਿਆਹ ਤੋਂ ਬਾਅਦ ਉਹ ਇਸ ਦਲਦਲ ਚੋਂ ਨਿਕਲ ਵੀ ਗਏ ਸਨ ਅਤੇ ਕਬੱਡੀ ਦੇ ਲਈ ਮੁੜ ਤੋਂ ਕੋਸ਼ਿਸ਼ਾਂ ਕਰ ਰਹੇ ਸਨ । ਪਰ ਪਿਛਲੇ ਕਈ ਦਿਨਾਂ ਤੋਂ ਉਹ ਬੀਮਾਰ ਚੱਲ ਰਹੇ ਸਨ ਅਤੇ ਇਲਾਜ ਦੇ ਲਈ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਜਿੱਥੇ ਉਨ੍ਹਾਂ ਦਾ ਇਲਾਜ ਦੌਰਾਨ ਦਿਹਾਂਤ ਹੋ ਗਿਆ । 

- GTC Pollywood

Top Stories