logo
logo

ਦੀਪ ਢਿੱਲੋਂ ਦੀ ਪਤਨੀ ਜੈਸਮੀਨ ਜੱਸੀ ਹਿਮਾਚਲ ਪ੍ਰਦੇਸ਼ ਦੀਆਂ ਹਸੀਨ ਵਾਦੀਆਂ ‘ਚ ਪਹੁੰਚੀ, ਵੀਡੀਓ ਕੀਤਾ ਸਾਂਝਾ

ਜੈਸਮੀਨ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕਾ ਹਿਮਾਚਲ ਦੀਆਂ ਵਾਦੀਆਂ ‘ਚ ਨਜ਼ਰ ਆ ਰਹੀ ਹੈ ਅਤੇ ਉੱਥੇ ਇੱਕ ਮਾਤਾ ਜੀ ਤੋਂ ਲੱਸੀ ਪੀ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ, ਗਾਇਕਾ ਨੇ ਲਿਖਿਆ “ਕੁਝ ਮੁਲਾਕਾਤਾਂ ਸਿਰਫ਼ ਵੀਡੀਓ ਨਹੀਂ ਹੁੰਦੀਆਂ… ਦਿਲ ਵਿੱਚ ਵੱਸ ਜਾਂਦੀਆਂ ਨੇ। 

ਹਿਮਾਚਲ ਦੀਆਂ ਵਾਦੀਆਂ ’ਚ  ਚਾਹ ਤੇ ਪਰਾਂਠਿਆਂ ਦੀ ਛੋਟੀ ਜਿਹੀ ਦੁਕਾਨ, ਤੇ ਉੱਥੇ ਮਿਲੇ ਇਕ ਪਿਆਰੇ ਅੰਕਲ-ਆਂਟੀ। ਗੱਲਾਂ-ਬਾਤਾਂ ਚਾਹ ਤੋਂ ਸ਼ੁਰੂ ਹੋਈਆਂ ਤੇ ਪਹੁੰਚ ਗਈਆਂ ਉਨ੍ਹਾਂ ਦੀ ਸੋਹਣੀ ਵਿਆਹੀ ਜ਼ਿੰਦਗੀ ਦੀਆਂ ਯਾਦਾਂ ਤੱਕ।

ਅਜਿਹੇ ਲੋਕ ਹੀ ਸਫ਼ਰ ਨੂੰ ਯਾਦਗਾਰ ਬਣਾਉਂਦੇ ਹਨ। ਤੁਹਾਨੂੰ ਇਨ੍ਹਾਂ ਦੀ ਜੋੜੀ ਕਿਵੇਂ ਲੱਗੀ?   ਜ਼ਰੂਰ ਦੱਸੋ!”   ਜੈਸਮੀਨ ਜੱਸੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 

ਜੈਸਮੀਨ ਜੱਸੀ ਦਾ ਵਰਕ ਫ੍ਰੰਟ 

ਜੈਸਮੀਨ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਗਾਏ ਹਨ । ਉਨ੍ਹਾਂ ਦੇ ਪਤੀ ਦੀਪ ਢਿੱਲੋਂ ਵੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ ।ਦੀਪ ਢਿੱਲੋਂ ਕੁਝ ਸਮਾਂ ਪਹਿਲਾਂ ਇੱਕ ਫ਼ਿਲਮ ‘ਚ ਵੀ ਨਜ਼ਰ ਆਏ ਸਨ। 

- GTC Pollywood

Top Stories