ਗਾਇਕ ਖ਼ਾਨ ਸਾਬ ਨੇ ਬੀਤੇ ਦਿਨ ਆਪਣੇ ਪਿਤਾ ਦਾ ਜਨਮ ਦਿਨ ਮਨਾਇਆ। ਜਿਸ ਦੀ ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਅੱਜ ਮੇਰੇ ਅੱਬੂ ਦਾ ਸਭ ਤੋਂ ਪੱਕੇ ਯਾਦ ਰਦਾ ਜਨਮ ਦਿਨ ਆ।ਪਹਿਲਾਂ ਇਨ੍ਹਾਂ ਦੇ ਨਾਲ ਕੇਕ ਕੱਟਦੇ ਸੀ। ਹੁਣ ਇਨ੍ਹਾਂ ਤੋਂ ਬਿਨਾਂ ਟਾਈਮ ਕੱਟ ਰਹੇ ਹਾਂ। ਜਿਨ੍ਹਾਂ ਜਿਨ੍ਹਾਂ ਦੇ ਹੈਗੇ ਆ ਕਦਰ ਕਰਿਆ ਕਰੋ।
Add GTC Pollywood on Google
ਗਾਇਕ ਖ਼ਾਨ ਸਾਬ ਨੇ ਬੀਤੇ ਦਿਨ ਆਪਣੇ ਪਿਤਾ ਦਾ ਜਨਮ ਦਿਨ ਮਨਾਇਆ। ਜਿਸ ਦੀ ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਅੱਜ ਮੇਰੇ ਅੱਬੂ ਦਾ ਸਭ ਤੋਂ ਪੱਕੇ ਯਾਦ ਰਦਾ ਜਨਮ ਦਿਨ ਆ।ਪਹਿਲਾਂ ਇਨ੍ਹਾਂ ਦੇ ਨਾਲ ਕੇਕ ਕੱਟਦੇ ਸੀ। ਹੁਣ ਇਨ੍ਹਾਂ ਤੋਂ ਬਿਨਾਂ ਟਾਈਮ ਕੱਟ ਰਹੇ ਹਾਂ। ਜਿਨ੍ਹਾਂ ਜਿਨ੍ਹਾਂ ਦੇ ਹੈਗੇ ਆ ਕਦਰ ਕਰਿਆ ਕਰੋ। ਆਪਣੇ ਬਾਪ ਦਾ ਦਿਲ ਨਾ ਦੁਖਾਇਓ ਕਰੋ ਕਦੇ ਵੀ। ਜਦੋਂ ਫੇਰ ਉਹ ਨਹੀਂ ਰਹਿੰਦੇ ਫਿਰ ਰੈਗਰੈਟ ਹੁੰਦਾ ਬੰਦੇ ਨੂੰ”।
_3d8996b99b2ba0d2524149d8434fc738_1280X720.webp)
ਦੱਸ ਦਈਏ ਕਿ ਖ਼ਾਨ ਸਾਬ ਦੇ ਪਿਤਾ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ । ਉਹ ਆਪਣੀ ਮਾਂ ਤੇ ਪਿਤਾ ਦੋਨਾਂ ਨੂੰ ਗੁਆ ਚੁੱਕੇ ਹਨ ਅਤੇ ਮਾਪਿਆਂ ਦੇ ਜਾਣ ਦਾ ਦੁੱਖ ਹੈ। ਉਹ ਖ਼ਾਨ ਸਾਬ ਤੋਂ ਜ਼ਿਆਦਾ ਕੋਈ ਨਹੀਂ ਜਾਣ ਸਕਦਾ। ਖ਼ਾਨ ਸਾਬ ਕੋਲ ਅੱਜ ਦੌਲਤ,ਸ਼ੌਹਰਤ ਸਭ ਕੁਝ ਹੈ।ਪਰ ਅੱਜ ਇਹ ਖੁਸ਼ੀਆਂ ਸਾਂਝੀਆਂ ਕਰਨ ਦੇ ਲਈ ਉਨ੍ਹਾਂ ਦੇ ਕੋਲ ਮਾਪੇ ਨਹੀਂ ਹਨ। ਉਹ ਹਰ ਦਿਨ ਆਪਣੇ ਮਾਪਿਆਂ ਨੂੰ ਮਿਸ ਕਰਦੇ ਹਨ।

ਖ਼ਾਨ ਸਾਬ ਦਾ ਵਰਕ ਫ੍ਰੰਟ
ਖ਼ਾਨ ਸਾਬ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਹਾਲ ‘ਚ ਹੀ ਧਰੁੰਧਰ-੨ ‘ਚ ਗਾਏ ਇਸ ‘ਜ਼ੁਰਮ ਸਿਰਫ ਇਤਨਾ ਹੈ’ ਗਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਅਤੇ ਇਸੇ ਗੀਤ ਨੇ ਉਨ੍ਹਾਂ ਨੂੰ ਸ਼ੌਹਰਤ ਦੀਆਂ ਬੁਲੰਦੀਆਂ ‘ਤੇ ਪਹੁੰਚਾ ਦਿੱਤਾ।
- GTC Pollywood