ਬੱਬੂ ਮਾਨ ਦਾ ਇੱਕ ਵੀਡੀਓ ਬੀਤੇ ਦਿਨ ਵਾਇਰਲ ਹੋ ਰਿਹਾ ਸੀ।ਜਿਸ ਤੋਂ ਬਾਅਦ ਪੰਮੇ ਸਾਈਂ ਨੇ ਬੱਬੂ ਮਾਨ ਦਾ ਨਾਮ ਲਏ ਬਗੈਰ ਕਿਹਾ ਹੈ ਕਿ “ਬੋਲਣ ਵਾਲੇ ਆ ਵੇਖ ਲਓ…ਤੁਹਾਡੇ ਸਾਹਮਣੇ ਕੰਮ ਹੋ ਰਹੇ ਆ।ਮੈਂ ਤਾਂ ਕਹਿੰਦਾ ਹਾਂ ਅੰਮ੍ਰਿਤ ਛਕ ਕੇ ਤੂੰ ਆ ਮੈਦਾਨ ‘ਚ ਜਿਹੜੇ ਘੋੜੇ ਨੂੰ ਹੱਥ ਲਾਏਂਗਾ ਉਹੀ ਦੇ ਦਊਂਗਾ ਅੰਮ੍ਰਿਤ ਛਕ ਕੇ ਸਿੰਘ ਬਣ ਜਾ । ਮੇਰੇ ਕੋਲ ਪੰਜ ਗੱਡੀਆਂ ਹਨ ਇੱਕ ਤੋਂ ਇੱਕ ਮੈਂ ਸਾਰੀਆਂ ਗੱਡੀਆਂ ਦੇ ਦਊ ਅੰਮ੍ਰਿਤ ਛਕ ਕੇ ਗੁਰਦੁਆਰੇ ਬੈਠ ਜਾਈਂ।
Add GTC Pollywood on Google

ਕੀ ਕਿਹਾ ਸੀ ਬੱਬੂ ਮਾਨ ਨੇ ?
ਬੱਬੂ ਮਾਨ ਦਾ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਨ੍ਹਾਂ ਨੇ ਪੰਮੇ ਸਾਈਂ ਨੂੰ ਕਿਹਾ ਸੀ ਕਿ “ਸਾਡੇ ਪਿੰਡ ਰਹਿੰਦਾ ਤਾਂ ਮੈਂ ਇਸ ਨੂੰ ਬਾਬਾ ਨਹੀਂ ਬਣਨ ਦੇਣਾ” ।
ਜਿਸ ‘ਤੇ ਪੰਮੇ ਸਾਈਂ ਨੇ ਪ੍ਰਤੀਕਰਮ ਦਿੱਤਾ ਹੈ ਅਤੇ ਕਿਹਾ ਹੈ ਕਿ ਮੈਂ ਅੱਜ ਤੱਕ ਕਦੇ ਇਸ ਬਾਰੇ ਨਹੀਂ ਸੀ ਬੋਲਿਆ ਪਰ ਹੁਣ ਮੈਂ ਤਾਂ ਖਿਲਾਰਾ ਪਾਊਂ, ਹੁਣ ਨਹੀਂ ਮੈਂ ਹੱਟਦਾ।ਬੱਬੂ ਮਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।ਦੱਸ ਦਈਏ ਕਿ ਬੱਬੂ ਮਾਨ ਦਾ ਪੰਮਾ ਸਾਈਂ ਭਰਾ ਲੱਗਦਾ ਹੈ ਅਤੇ ਬੱਬੂ ਮਾਨ ਦੇ ਬਿਆਨ ਤੋਂ ਬਾਅਦ ਦੋਵਾਂ ਦਰਮਿਆਨ ਵਿਵਾਦ ਵਧ ਗਿਆ ਹੈ।
- GTC Pollywood