logo
logo

ਪ੍ਰਭ ਗਿੱਲ ਨੇ ਜੱਸੀ ਗਿੱਲ ਦੇ ਮਾਂ ਦੇ ਦਿਹਾਂਤ ‘ਤੇ ਕਵਰੇਜ ਕਰਨ ਵਾਲਿਆਂ ਨੂੰ ਪਾਈ ਝਾੜ, ਕਿਹਾ “ਤੁਸੀਂ ਆਪਣਾ ਕੰਟੈਂਟ ਬਨਾਉਣ ਲਈ ਕਿਸੇ ਦੀ ਨਿੱਜੀ ਜ਼ਿੰਦਗੀ…”

 ਬੀਤੇ ਦਿਨੀਂ ਜੱਸੀ ਗਿੱਲ ਦੀ ਮਾਂ ਦਾ ਦਿਹਾਂਤ ਹੋ ਗਿਆ । ਇਸ ਮੌਕੇ ਉਨ੍ਹਾਂ ਦੇ ਘਰ ਅਫਸੋਸ ਕਰਨ ਦੇ ਲਈ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ ਸਨ।ਇਸ ਦੇ ਨਾਲ ਹੀ ਕਈ ਮੀਡੀਆ ਕਰਮੀ ਵੀ ਇਸ ਮੌਕੇ ‘ਤੇ ਮੌਜੂਦ ਸਨ । ਜਿਸ ਕਾਰਨ ਪਰਿਵਾਰ ਵੀ ਕਾਫੀ ਅਸਹਿਜ ਹੋਇਆ।ਪਰ ਹੁਣ ਪ੍ਰਭ ਗਿੱਲ ਨੇ ਇਨ੍ਹਾਂ ਮੀਡੀਆ ਕਰਮੀਆਂ ਨੂੰ ਝਾੜ ਪਾਈ ਹੈ। ਉਨ੍ਹਾਂ ਨੇ ਇੱਕ ਪੋਸਟ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਗੱਲ ਕੌੜੀ ਆ ਪਰ ਸਾਡੇ ਮੀਡੀਆ ਅਦਾਰਿਆਂ ਨੂੰ ਕੌਣ ਇਜਾਜ਼ਤ ਦਿੰਦਾ ਕੇ ਇਹ ਕਿਸੇ ਦੇ ਵੀ ਦੁੱਖ ਸੁੱਖ ਵਿੱਚ ਜਾਕੇ ਪਰਿਵਾਰਿਕ ਮੈਂਬਰਾਂ ਦੀਆਂ ਵੀਡੀਓ ਬਣਾਉਣ ਗੱਲ ਗੱਲ ਤੇ ਮੀਡੀਆ ਦੀਆਂ ਧਮਕੀਆਂ ਦੇਣ ਵਾਲੇ ਇਹਨਾਂ ਪੜਿਆਂ ਲਿਖਿਆਂ ਨੂੰ ਪੁੱਛਣਾ ਚਾਹੀਦਾ ਕੇ ਇਹ ਪਹਿਲਾਂ ਕਿਸੇ ਪਰਿਵਾਰਿਕ ਮੈਂਬਰ ਤੋਂ ਇਜਾਜ਼ਤ ਵੀ ਲੈਂਦੇ ਨੇਂ ?

ਹਰ ਇੱਕ ਇਨਸਾਨ ਵਾਂਗ ਕਲਾਕਾਰ ਦਾ ਵੀ ਪਰਿਵਾਰ ਐ ਭੈਣ ਭਰਾ ਮਾਂ ਪਿਓ ਪਤਨੀ ਹੈ ਤੁਸੀਂ ਸਿਰਫ ਆਪਣਾ ਕੋਂਨਟੈਂਟ ਬਣਾਉਣ ਲਈ ਕਿਸੇ ਦੀ ਪਰਸਨਲ ਜ਼ਿੰਦਗੀ ਨੂੰ ਵਰਤ ਰਹੇ ਹੋ ਕੀ ਇਹ ਸਹੀ ਹੈ ? ਮੈਨੂੰ ਇਹ ਵੀ ਪਤਾ ਕੇ ਕਿਸੇ ਲਈ ਇਹ ਗੱਲ ਬਹੁਤ ਛੋਟੀ ਹੋ ਸਕਦੀ ਆ ਪਰ ਰੱਬ ਨਾ ਕਰੇ ਜਦੋਂ ਕਦੇ ਕਿਸੇ ਤੇ ਇਹ ਸਮਾਂ ਆਵੇ ਤਾਂ ਸੋਚਕੇ ਦੇਖਿਓ ਤੁਹਾਡਾ ਕੀ ਹਾਲ ਹੁੰਦਾ ਤੇ ਕੋਈ ਤੁਹਾਡੇ ਅੱਗੇ ਫੋਨ ਜਾਂ ਕੈਮਰੇ ਕਰਦਾ ਫਿਰਦਾ ਅਸੀਂ ਹੁਣ ਇੱਕ ਦੂਜੇ ਦੀਆਂ ਭਾਵਨਾਵਾਂ  ਵੀ ਵੇਚਾਂਗੇ” ।

ਪ੍ਰਭ ਗਿੱਲ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਉਨ੍ਹਾਂ ਦੀ ਇਸ ਪੋਸਟ ‘ਤੇ ਰਿਐਕਟ ਕਰ ਰਿਹਾ ਹੈ ਅਤੇ ਕੋਈ ਉਨ੍ਹਾਂ ਦੀ ਇਸ ਪੋਸਟ ਨੂੰ ਠੀਕ ਦੱਸ ਰਿਹਾ ਹੈ ਅਤੇ ਕਿਸੇ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ।

- GTC Pollywood

Top Stories