logo
logo

ਚਿੱਟੇ ਦਾ ਆਦੀ ਹੋ ਚੁੱਕਿਆ ਸੀ ਗਾਇਕ ਬਲਜੀਤ ਸਿੰਘ, ਘਰ ‘ਚ ਮਿਲੀ ਗਲੀ ਸੜ੍ਹੀ ਹਾਲਤ ‘ਚ ਲਾਸ਼

ਪੰਜਾਬੀ ਗਾਇਕ ਬਲਜੀਤ ਸਿੰਘ ਦੀ ਗਲੀ ਸੜ੍ਹੀ ਹਾਲਤ ‘ਚ ਲਾਸ਼ ਮਿਲੀ ਹੈ। ਉਨ੍ਹਾਂ ਦੀ ਲਾਸ਼ ਲੁਧਿਆਣਾ ਗ੍ਰਾਮੀਣ ਸਥਿਤ ਸੁਧਾਰ ਪੱਤੀ ਧਾਲੀਵਾਲ ਪਿੰਡ ‘ਚ ਉਨਘਾਂ ਦੇ ਘਰ ਸਥਿਤ ਲਹੂ ਲੁਹਾਨ ਹਾਲਤ ‘ਚ ਮਿਲੀ ਹੇ। ਬਲਜੀਤ ਸਿੰਘ ਪਿਛਲੇ ਚਾਰ ਪੰਜ ਦਿਨਾਂ ਤੋਂ ਲਾਪਤਾ ਸਨ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਜਿਸ ਤੋਂ ਬਾਅਦ ਗਾਇਕ ਦੀ ਲਾਸ਼ ਉਸ ਦੇ ਘਰ ‘ਚ ਗਲੀ ਸੜ੍ਹੀ ਹਾਲਤ ‘ਚ ਮਿਲੀ ਅਤੇ ਘਰ ‘ਚ ਖੁਨ ਦੇ ਨਿਸ਼ਾਨ ਮਿਲਣ ਤੋਂ ਬਾਅਦ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਬਾਰੀਕੀ ਦੇ ਨਾਲ ਹਰ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ।ਬਲਜੀਤ ਸਿੰਘ ਆਪਣੇ ਘਰ ‘ਚ ਇੱਕਲੇ ਰਹਿੰਦੇ ਸਨ ਅਤੇ ਪਰਿਵਾਰ ਨੂੰ ਉਨ੍ਹਾਂ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਕਿ ਉਹ ਕਿੱਥੇ ਹਨ।ਲਾਸ਼ ਕਈ ਦਿਨ ਪੁਰਾਣੀ ਲੱਗ ਰਹੀ ਸੀ । ਸਰੀਰ ਤੋਂ ਖੁਨ ਵਹਿ ਕੇ ਸੁੱਕ ਚੁੱਕਿਆ ਸੀ ਅਤੇ ਘਰ ਦੇ ਅੰਦਰ ਕਈ ਥਾਵਾਂ ‘ਤੇ ਫੈਲ ਗਿਆ ਸੀ ।ਪਰਿਵਾਰਕ ਮੈਂਬਰਾਂ ਨੇ ਬਲਜੀਤ ਸਿੰਘ ਨੂੰ ਨਸ਼ਾ ਵੇਚਣ ਵਾਲੇ ਵਿਅਕਤੀ ਦੀ ਭੂਮਿਕਾ ਦੀ ਜਾਂਚ ਕਰਨ ਦੀ ਵੀ ਮੰਗ ਕੀਤੀ ਹੈ।ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਨਸ਼ਾ ਤਸਕਰ ਦੀ ਗ੍ਰਿਫਤਾਰੀ ਨਾ ਹੋਣ ਅੰਤਿਮ ਸਸਕਾਰ ਨਾ ਕਰਨ ਦੀ ਗੱਲ ਵੀ ਆਖੀ ਹੈ। 

- GTC Pollywood

Top Stories