ਰਾਜਵੀਰ ਜਵੰਦਾ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਗਾਇਕ ਹੰਸ ਰਾਜ ਹੰਸ, ਕੁਲਦੀਪ ਮਾਣਕ ਤੇ ਸਰਦੂਲ ਸਿਕੰਦਰ ਸਣੇ ਹੋਰ ਕਈ ਗਾਇਕਾਂ ਦੇ ਗੀਤ ਗਾ ਰਿਹਾ ਸੀ । ਇਸ ਦੌਰਾਨ ਕਿਸੇ ਨੇ ਕਹਿ ਦਿੱਤਾ ਸੀ ਕਿ ਹੋਰਨਾਂ ਗਾਇਕਾਂ ਦੇ ਗਾਣੇ ਨਾ ਗਾਓ ਜੋ ਤੁਹਾਡੇ ਆਪਣੇ ਹਨ ਉਹੀ ਗੀਤ ਗਾਓ ਅਤੇ ਜਿਸ ਗੀਤ ਦੀ ਫਰਮਾਇਸ਼ ਕੀਤੀ ਹੁੰਦੀ ਹੈ। ਰਾਜਵੀਰ ਜਵੰਦਾ ਕਹਿੰਦੇ ਹਨ ਕਿ ਇਹ ਗੀਤ ਵੀ ਮੇਰਾ ਗੀਤ ਨਹੀਂ ਹੈ। ਇਸ ਦੇ ਨਾਲ ਹੀ ਰਾਜਵੀਰ ਜਵੰਦਾ ਉਨ੍ਹਾਂ ਦੇ ਵੱਲੋਂ ਹੋਰਨਾਂ ਗਾਇਕਾਂ ਦੇ ਗੀਤ ਗਾਉਣ ਦਾ ਕਾਰਨ ਵੀ ਦੱਸਦੇ ਹਨ।
Add GTC Pollywood on Google
ਰਾਜਵੀਰ ਜਵੰਦਾ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਗਾਇਕ ਹੰਸ ਰਾਜ ਹੰਸ, ਕੁਲਦੀਪ ਮਾਣਕ ਤੇ ਸਰਦੂਲ ਸਿਕੰਦਰ ਸਣੇ ਹੋਰ ਕਈ ਗਾਇਕਾਂ ਦੇ ਗੀਤ ਗਾ ਰਿਹਾ ਸੀ । ਇਸ ਦੌਰਾਨ ਕਿਸੇ ਨੇ ਕਹਿ ਦਿੱਤਾ ਸੀ ਕਿ ਹੋਰਨਾਂ ਗਾਇਕਾਂ ਦੇ ਗਾਣੇ ਨਾ ਗਾਓ ਜੋ ਤੁਹਾਡੇ ਆਪਣੇ ਹਨ ਉਹੀ ਗੀਤ ਗਾਓ ਅਤੇ ਜਿਸ ਗੀਤ ਦੀ ਫਰਮਾਇਸ਼ ਕੀਤੀ ਹੁੰਦੀ ਹੈ।

ਰਾਜਵੀਰ ਜਵੰਦਾ ਕਹਿੰਦੇ ਹਨ ਕਿ ਇਹ ਗੀਤ ਵੀ ਮੇਰਾ ਗੀਤ ਨਹੀਂ ਹੈ। ਇਸ ਦੇ ਨਾਲ ਹੀ ਰਾਜਵੀਰ ਜਵੰਦਾ ਉਨ੍ਹਾਂ ਦੇ ਵੱਲੋਂ ਹੋਰਨਾਂ ਗਾਇਕਾਂ ਦੇ ਗੀਤ ਗਾਉਣ ਦਾ ਕਾਰਨ ਵੀ ਦੱਸਦੇ ਹਨ। ਉਹ ਕਹਿੰਦੇ ਹਨ ਕਿ ਇਹ ਗਾਣੇ ਅਸੀਂ ਤਾਂ ਗਾਉਂਦੇ ਹਾਂ।

ਗਾਇਕ ਤਾਂ ਅਸੀਂ ਨਹੀਂ ਹੈਗੇ ਤੇ ਨਾਂ ਹੀ ਉਨ੍ਹਾਂ ਵਰਗਾ ਕਦੇ ਗਾ ਹੀ ਸਕਦੇ ਹਾਂ।ਪਰ ਗਾਉਂਦੇ ਤਾਂ ਹੁੰਦੇ ਹਾਂ ਕਿ ਉਨ੍ਹਾਂ ਗਾਣਿਆਂ ਨੂੰ ਹੁਣ ਗਾਉ ਕੌਣ? ਮਾਣਕ ਸਾਬ ਤਾਂ ਰਹੇ ਨਹੀਂ।ਸਰਦੂਲ ਭਾਜੀ ਨਹੀਂ ਰਹੇ, ਉਨ੍ਹਾਂ ਦੇ ਗਾਣੇ ਅਸੀਂ ਤਾਂ ਕਦੇ ਕਦੇ ਥੋੜ੍ਹੇ ਥੋੜ੍ਹੇ ਗਾ ਲਈਦੇ ਨੇ। ਜੇ ਤੁਸੀਂ ਨਹੀਂ ਚਾਹੁੰਦੇ ਤਾਂ ਅਸੀਂ ਨਹੀਂ ਗਾਉਂਦੇ ।ਰਾਜਵੀਰ ਜਵੰਦਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਰਾਜਵੀਰ ਜਵੰਦਾ ਦੀ ਇਸ ਸੋਚ ਦੀ ਤਾਰੀਫ ਕਰ ਰਿਹਾ ਹੈ।
- GTC Pollywood