logo
logo

ਸਮਾਓਂ ਪਿੰਡ ‘ਚ ਤੀਆਂ ਦੇ ਮੌਕੇ ‘ਤੇ ਲੱਗੀਆਂ ਰੌਣਕਾਂ, ਭੈਣਾਂ ਨੂੰ ਪਾਲ ਸਿੰਘ ਸਮਾਓਂ ਨੇ ਦਿੱਤੇ ਸੰਧਾਰੇ

ਸਮਾਓਂ ਪਿੰਡ ‘ਚ ਤੀਆਂ ਦੇ ਮੌਕੇ ਤੇ ਰੌਣਕਾਂ ਲੱਗੀਆਂ । ਧੀਆਂ ਭੈਣਾਂ ਨੇ ਰਲ ਮਿਲ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ‘ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਾਲ ਸਿੰਘ ਸਮਾਓਂ ਨੇ ਭੈਣਾਂ ਨੂੰ ਸੰਧਾਰੇ ਦਿੱਤੇ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੀਆਂ ਨਾਮਵਰ ਹਸਤੀਆਂ ਵੀ ਤੀਆਂ ਦੇ ਤਿਉਹਾਰ ਤੇ ਸ਼ਿਰਕਤ ਕਰਨ ਪਹੁੰਚੀਆਂ ਜਿਸ ‘ਚ ਨਿਰਮਲ ਰਿਸ਼ੀ, ਸੀਮਾ ਕੌਂਸ਼ਲ, ਰੁਪਿੰਦਰ ਰੂਪੀ, ਸਰਬਜੀਤ ਮਾਂਗਟ ਸਣੇ ਕਈ ਹਸਤੀਆਂ ਸ਼ਾਮਿਲ ਹੋਈਆਂ।

ਸੋਸ਼ਲ ਮੀਡੀਆ ਤੇ ਤੀਜ ਦੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੇ ਹਨ। ਦੱਸ ਦਈਏ ਕਿ ਪਿੰਡ ਸਮਾਓਂ ‘ਚ ਹਰ ਸਾਲ ਪਾਲ ਸਿੰਘ ਸਮਾਓਂ ਦੇ ਵੱਲੋਂ ਤੀਆਂ ਦੇ ਮੇਲੇ ਦਾ ਆਯੋਜਨ  ਕੀਤਾ ਜਾਂਦਾ ਹੈ। ਜਿਸ ‘ਚ ਵੱਡੀ ਗਿਣਤੀ ‘ਚ ਧੀਆਂ ਭੈਣਾਂ ਭਾਗ ਲੈਂਦੀਆਂ ਹਨ । 

ਪਾਲ ਸਿੰਘ ਸਮਾਓਂ ਪੰਜਾਬੀ ਵਿਰਸੇ ਨੂੰ ਵਧਾ ਰਹੇ ਅੱਗੇ 

ਪਾਲ ਸਿੰਘ ਸਮਾਓਂ ਪੰਜਾਬੀ ਵਿਰਸੇ ਨੂੰ ਅੱਗੇ ਵਧਾਉਣ ਦੇ ਲਈ ਪਿਛਲੇ ਲੰਮੇ ਸਮੇਂ ਤੋਂ ਕੋਸ਼ਿਸ਼ਾਂ ‘ਚ ਜੁਟੇ ਹੋਏ ਹਨ ਅਤੇ ਲੋਕ ਬੋਲੀਆਂ, ਲੋਕ ਗੀਤਾਂ ਤੇ ਲੋਕ ਨਾਚਾਂ ਨੂੰ ਉਹ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ।

ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ। ਪਾਲ ਸਿੰਘ ਸਮਾਓਂ ਦੇ ਵੱਲੋਂ ਹਰ ਸਾਲ ਪੰਜਾਬ ਦੇ ਤਿਉਹਾਰ ਤੀਜ ਦੇ ਮੌਕੇ ‘ਤੇ ਇਹ ਆਯੋਜਨ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ। 

- GTC Pollywood

Top Stories