logo
logo

ਯੋਗਰਾਜ ਸਿੰਘ ਨੇ ਇਸ ਸ਼ਖਸ ਨੂੰ ਆਟੋ ਲੈ ਕੇ ਦਿੱਤਾ, ਸ਼ਖਸ ਨੇ ਵੀਡੀਓ ਰਾਹੀਂ ਕੀਤਾ ਧੰਨਵਾਦ

ਅਦਾਕਾਰ ਯੋਗਰਾਜ ਸਿੰਘ ਨੇ ਇੱਕ ਸ਼ਖਸ ਨੂੰ ਆਟੋ ਲੈ ਕੇ ਦਿੱਤਾ ਹੈ। ਜਿਸ ਦੇ ਬਾਰੇ ਇਸ ਸ਼ਖਸ ਨੇ ਵੀਡੀਓ ਸਾਂਝਾ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਯੋਗਰਾਜ ਸਿੰਘ ਵੀ ਨਜ਼ਰ ਆ ਰਹੇ ਹਨ। ਵੀਡੀਓ ‘ਚ ਸ਼ਖਸ ਕਹਿ ਰਿਹਾ ਹੈ ਕਿ ਅਸੀਂ ਭਾਜੀ ਦੀਆਂ ਬਹੁਤ ਫ਼ਿਲਮਾਂ ਵੇਖੀਆਂ। ਅੱਜ ਭਾਜੀ ਨੇ ਮੈਨੂੰ ਨਵਾਂ ਆਟੋ ਲੈ ਕੇ ਦਿੱਤਾ । ਜਿਸ ‘ਤੇ ਯੋਗਰਾਜ ਸਿੰਘ ਕਹਿੰਦੇ ਹਨ ‘ਇਹ ਸਾਰੇ ਮੇਰੀ ਜਿੰਦ ਜਾਨ ਹਨ। ਕਿਸਾਨ, ਮਜ਼ਦੂਰ ਸਭ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ’।

ਯੋਗਰਾਜ ਸਿੰਘ ਦਾ ਵਰਕ ਫ੍ਰੰਟ 

ਯੋਗਰਾਜ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ। ਜਲਦ ਹੀ ਉਹ ਬੱਬੂ ਮਾਨ ਦੇ ਨਾਲ ਫ਼ਿਲਮ ‘ਅਸੀਂ ਬਾਗੀ ਚੰਗੇ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਤੋਂ ਇਲਾਵਾ ਉਨ੍ਹਾਂ ਦੀ ‘ਦਸਤਾਰ’ ਫ਼ਿਲਮ ਵੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। 

- GTC Pollywood

Top Stories