logo
logo

ਹਾਰਬੀ ਸੰਘਾ ਦੀ ਧੀ ਨੇ ਕੌਮਾਂਤਰੀ ਮੁਕਾਬਲੇ ‘ਚ ਖੱਟਿਆ ਨਾਮਣਾ, ਵੀਡੀਓ ਕੀਤਾ ਸਾਂਝਾ

ਹਾਰਬੀ ਸੰਘਾ ਦੀ ਧੀ ਨੇ ਕੌਮਾਂਤਰੀ ਪੱਧਰ ਦੇ ਮੁਕਾਬਲੇ ‘ਚ ਸੁਖਲੀਨ ਸੰਘਾ ਸੌਵਾਂ ਰੈਂਕ ਹਾਸਲ ਕੀਤਾ ਹੈ। ਜਿਸ ਦਾ ਇੱਕ ਵੀਡੀਓ ਵੀ ਹਾਰਬੀ ਸੰਘਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਦੀ ਧੀ ਆਪਣੇ ਪਿਤਾ ਨੂੰ ਆਪਣਾ ਸਰਟੀਫਿਕੇਟ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਪਿਤਾ ਵੀ ਆਪਣੀ ਧੀ ਦੀ ਉਪਲਬਧੀ ਫੁਲੇ ਨਹੀਂ ਸਮਾ ਰਹੇ । ਸੋਸ਼ਲ ਮੀਡੀਆ ਤੇ ਦੋਵਾਂ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਹਾਰਬੀ ਸੰਘਾ ਦਾ ਵਰਕ ਫ੍ਰੰਟ 

ਹਾਰਬੀ ਸੰਘਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਰਕੈਸਟਰਾ ਆਰਟਿਸਟ ਦੇ ਨਾਲ ਵੀ ਕੰਮ ਕੀਤਾ ਹੈ। ਉਨ੍ਹਾਂ ਨੂੰ ਅਦਾਕਾਰੀ ਦਾ ਸ਼ੌਂਕ ਸੀ ।ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਸਟੇਜ ‘ਤੇ ਛੋਟੀਆਂ ਮੋਟੀਆਂ ਸਕਿੱਟਾਂ ਪੇਸ਼ ਕਰਦੇ ਹੁੰਦੇ ਸਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਦੂਰਦਰਸ਼ਨ ਜਲੰਧਰ ‘ਤੇ ਵੀ ਕਈ ਛੋਟੇ ਮੋਟੇ ਕਿਰਦਾਰ ਨਿਭਾਏ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ ।ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਕਾਮੇਡੀ ਕਿਰਦਾਰ ਹੋਣ, ਸੰਜੀਦਾ ਕਿਰਦਾਰ ਹੋਣ ਜਾਂ ਫਿਰ ਰੋਮਾਂਟਿਕ ਕਿਰਦਾਰ ਹੋਣ, ਹਰ ਕਿਰਦਾਰ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ।

- GTC Pollywood

Top Stories