logo
logo

ਪਰਮੀਸ਼ ਵਰਮਾ ਨੇ ਹਰਮਨ ਬਰਾੜ ਨੂੰ ਕੀਤਾ ਬਰਥਡੇ ਵਿਸ਼, ਲਿਖਿਆ ‘ਹੈਪੀ ਬਰਥਡੇ ਲਵ’, ਅਫੇਅਰ ਦੀਆਂ ਖ਼ਬਰਾਂ ਨੂੰ ਮਿਲੀ ਹਵਾ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਪਿਛਲੇ ਕੁਝ ਸਮੇਂ ਤੋਂ ਪਰਮੀਸ਼ ਵਰਮਾ ਅਤੇ ਹਰਮਨ ਬਰਾੜ ਦੇ ਅਫੇਅਰ ਦੀਆਂ ਖ਼ਬਰਾਂ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।ਹੁਣ ਹਰਮਨ ਬਰਾੜ ਦੇ ਜਨਮਦਿਨ ਮੌਕੇ ਪਰਮੀਸ਼ ਵਰਮਾ ਵੱਲੋਂ ਸਾਂਝੀ ਕੀਤੀ ਗਈ ਪੋਸਟ ਨੇ ਇਨ੍ਹਾਂ ਚਰਚਾਵਾਂ ਨੂੰ ਹੋਰ ਹਵਾ ਦੇ ਦਿੱਤੀ ਹੈ। ਪਰਮੀਸ਼ ਨੇ ਹਰਮਨ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਪਿਆਰ ਭਰੇ ਅੰਦਾਜ਼ ਵਿੱਚ ‘Happy Birthday Love’ ਲਿਖਿਆ। ਉਨ੍ਹਾਂ ਦੀ ਇਹ ਪੋਸਟ ਸਾਹਮਣੇ ਆਉਂਦੇ ਹੀ ਫੈਨਜ਼ ਵਿੱਚ ਕਾਫੀ ਚਰਚਾ ਸ਼ੁਰੂ ਹੋ ਗਈ ਹੈ।

ਪਰਮੀਸ਼ ਵਰਮਾ ਦੀ ਇਸ ਪੋਸਟ ਨੂੰ ਦੇਖ ਕੇ ਕਈ ਪ੍ਰਸ਼ੰਸਕ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਕਿਆਸ ਲਗਾ ਰਹੇ ਹਨ। ਹਾਲਾਂਕਿ ਦੋਵਾਂ ਵੱਲੋਂ ਆਪਣੇ ਰਿਸ਼ਤੇ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ, ਪਰ ‘Happy Birthday Love’ ਵਰਗੇ ਸ਼ਬਦਾਂ ਨੇ ਜ਼ਰੂਰ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਦੱਸ ਦੇਈਏ ਕਿ ਪਰਮੀਸ਼ ਵਰਮਾ ਪੰਜਾਬੀ ਮਨੋਰੰਜਨ ਜਗਤ ਦੇ ਜਾਣੇ-ਪਛਾਣੇ ਨਾਮ ਹਨ ਅਤੇ ਉਨ੍ਹਾਂ ਦੀ ਸੋਸ਼ਲ ਮੀਡੀਆ ’ਤੇ ਵੀ ਵੱਡੀ ਫੈਨ ਫਾਲੋਇੰਗ ਹੈ। ਹੁਣ ਹਰਮਨ ਬਰਾੜ ਲਈ ਉਨ੍ਹਾਂ ਦੀ ਇਹ ਖਾਸ ਬਰਥਡੇ ਵਿਸ਼ ਸੋਸ਼ਲ ਮੀਡੀਆ ’ਤੇ ਚਰਚਾ ਦਾ ਕੇਂਦਰ ਬਣੀ ਹੋਈ ਹੈ।

- GTC Pollywood

Top Stories