logo
logo

ਪੰਜਾਬ ਨੇ ਸਾਰੇ ਕੰਮਾਂ ਦਾ ਠੇਕਾ ਲਿਆ ਹੋਇਐ, ਬੱਬੂ ਮਾਨ ਨੇ ਦਿੱਲੀ ‘ਚ ਹੋ ਰਹੇ ਪ੍ਰਦਰਸ਼ਨ ‘ਤੇ ਦਿੱਤਾ ਪ੍ਰਤੀਕਰਮ

ਬੱਬੂ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।ਜਿਸ ‘ਚ ਉਹ ਦਿੱਲੀ ‘ਚ ਚੱਲ ਰਹੇ ਧਰਨੇ ਪ੍ਰਦਰਸ਼ਨ ‘ਤੇ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਸ਼ਖਸ ਪੁੱਛ ਰਿਹਾ ਹੈ ਕਿ ‘ਦਿੱਲੀ ‘ਚ ਚੱਲ ਰਹੇ ਪ੍ਰਦਰਸ਼ਨ ‘ਚ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਪਿੱਛੇ ਰਹਿ ਗਿਆ ਹੈ। ਜਿਸ ਤੇ ਉਨ੍ਹਾਂ ਨੇ ਕਿਹਾ ਕਿ ਜਦੋਂ ਦਿੱਲੀ ‘ਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਕੋਈ ਆਇਆ ਸੀ ਕਿਸਾਨਾਂ ਦਾ ਸਮਰਥਨ ਕਰਨ। 

ਬੱਬੂ ਮਾਨ ਨੇ ਅੱਗੇ ਕਿਹਾ ਪੰਜਾਬ ਦੇ ਬਹੁਤੇ ਮੁੰਡੇ ਤਾਂ ਵਿਦੇਸ਼ਾਂ ‘ਚ ਆ ਗਏ।ਜਦੋਂ ਸਾਰੇ ਪੰਜਾਬ ਦੇ ਮੁੰਡੇ ਵਿਦੇਸ਼ ‘ਚ ਆ ਗਏ ਤਾਂ ਆਪਾਂ ਐਂਵੇ ਲੜੀ ਜਾਈਏ, ਨਾਲੇ ਸਾਰੇ ਕੰਮਾਂ ਦਾ ਠੇਕਾ ਪੰਜਾਬ ਨੇ ਥੋੜ੍ਹੀ ਲਿਆ ਹੋਇਐ।ਪਹਿਲਾਂ ਪੰਜਾਬ ਨੇ ਸੰਤਾਲੀ ਭੋਗਿਆ।ਫਿਰ ਅੰਗਰੇਜ਼ਾਂ ਨਾਲ ਲੜਦੇ ਰਹੇ । ਫਿਰ ਚੁਰਾਸੀ ਗਲ ਪੈ ਗਈ, ਉਸ ਤੋਂ ਬਾਅਦ ਹਜ਼ਾਰਾਂ ਸਾਡੇ ਨੌਜਵਾਨ ਸਿਸਟਮ ਨਾਲ ਲੜਦੇ ਰਹੇ। ਪੰਜਾਬ ਕੋਲ ਹੁਣ ਬ੍ਰੇਨ ਵੀ ਹੈਗਾ, ਹੁਣ ਉਸ ਦਾ ਇਸਤੇਮਾਲ ਕੀਤਾ ਜਾਵੇਗਾ। ਜਿਵੇਂ ਪਾਲੀਟੀਸ਼ਨ ਦਿਮਾਗ ਨਾਲ ਚੱਲਦੇ ਹਨ। ਅਸੀਂ ਹਰ ਗੱਲ ‘ਚ ਡਾਂਗ ਲੈ ਕੇ ਕਿਉਂ ਖੜ੍ਹੇ ਹੋ ਜਾਈਏ।

ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਹਨਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਪਿੰਡ ਪਹਿਰਾ ਲੱਗਦਾ, ਸੱਜਣ ਰੁਮਾਲ ਦੇ ਗਿਆ, ਲੋਕਾਂ ਨੇ ਪੀਤੀ ਤੁਪਕਾ ਤੁਪਕਾ, ਕਬਜ਼ਾ ਲੈਣਾ ਏ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ।

- GTC Pollywood

Top Stories