ਸੁਰਾਂ ਦੇ ਇਸ ਕਰੜੇ ਮੁਕਾਬਲੇ ‘ਚ ਪੰਜਾਬ ਦੇ ਮੋਗਾ ਦੇ ਧਰਮਕੋਟ ਦੇ ਸੁਮੀਤ ਨੇ ‘ਸੁਰਤਾਜ ਆਫ਼ ਪੰਜਾਬ’ ਦਾ ਖਿਤਾਬ ਆਪਣੇ ਨਾਮ ਕੀਤਾ। ਸੁਮੀਤ ਨੂੰ 3.50 ਲੱਖ ਦੀ ਇਨਾਮੀ ਰਕਮ ਦੇ ਨਾਲ ਸਨਮਾਨਿਤ ਕੀਤਾ ਗਿਆ। ਜਦੋਂਕਿ ਫਗਵਾੜਾ ਦੇ ਮਨਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਲ ਕਰਦੇ ਹੋਏ ਇੱਕ ਲੱਖ ਦਾ ਇਨਾਮ ਜਿੱਤਿਆ ।ਤੀਜਾ ਸਥਾਨ ਸਾਂਝੇ ਤੌਰ 'ਤੇ ਅੰਮ੍ਰਿਤਸਰ ਦੇ ਨੰਦ ਦਿਲਦਾਰ ਅਤੇ ਸੰਨੀ ਬਲ ਨੇ ਹਾਸਲ ਕੀਤਾ। ਦੋਵੇਂ ਜੇਤੂਆਂ ਨੂੰ 25,000-25,000 ਦੀ ਇਨਾਮੀ ਰਕਮ ਦਿੱਤੀ ਗਈ।
Add GTC Pollywood on Google
'ਸੁਰਤਾਜ ਆਫ਼ ਪੰਜਾਬ’ ਦਾ ਗ੍ਰੈਂਡ ਫਿਨਾਲੇ ਸ਼ਨਿੱਚਰਵਾਰ ਨੂੰ ਜੀਟੀਸੀ ਪੰਜਾਬੀ ਵੱਲੋਂ ਕਰਵਾਇਆ ਗਿਆ । ਜਿਸ ‘ਚ ਜੇਤੂਆਂ ਦੇ ਨਾਂਵਾਂ ਦਾ ਐਲਾਨ ਕੀਤਾ ਗਿਆ ।ਵੱਖ-ਵੱਖ ਰਾਊਂਡ ਦੇ ਦੌਰਾਨ ਪ੍ਰਤੀਭਾਗੀਆਂ ਦੇ ਵੱਲੋਂ ਪਰਫਾਰਮ ਕੀਤਾ ਗਿਆ । ਜਿੱਥੇ ਜੱਜ ਸਾਹਿਬਾਨ ਜੈਦੇਵ ਕੁਮਾਰ, ਗੁਰਮੀਤ ਸਿੰਘ ਤੇ ਜੋਤੀਕਾ ਟਾਂਗਰੀ ਨੇ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਹਰ ਕਸੌਟੀ ਤੇ ਪਰਖਿਆ ।ਲੰਮੇ ਅਤੇ ਰੋਮਾਂਚਕ ਸੁਰਾਂ ਦੇ ਇਸ ਸਫ਼ਰ ਤੋਂ ਬਾਅਦ ਬਿਹਤਰੀਨ ਅੱਠ ਫਾਈਨਲਿਸਟ ਦੀ ਚੋਣ ਕੀਤੀ ਗਈ ।ਇਨ੍ਹਾਂ ਫਾਈਨਲਿਸਟ ਨੇ ਆਪਣੀ ਬਿਹਤਰੀਨ ਅਤੇ ਸ਼ਾਨਦਾਰ ਗਾਇਕੀ ਦੇ ਨਾਲ ਜੱਜ ਸਾਹਿਬਾਨ ਦੇ ਦਿਲਾਂ ਨੂੰ ਟੁੰਬਿਆਂ।

ਸੁਰਾਂ ਦੇ ਇਸ ਕਰੜੇ ਮੁਕਾਬਲੇ ‘ਚ ਪੰਜਾਬ ਦੇ ਮੋਗਾ ਦੇ ਧਰਮਕੋਟ ਦੇ ਸੁਮੀਤ ਨੇ ‘ਸੁਰਤਾਜ ਆਫ਼ ਪੰਜਾਬ’ ਦਾ ਖਿਤਾਬ ਆਪਣੇ ਨਾਮ ਕੀਤਾ। ਸੁਮੀਤ ਨੂੰ 3.50 ਲੱਖ ਦੀ ਇਨਾਮੀ ਰਕਮ ਦੇ ਨਾਲ ਸਨਮਾਨਿਤ ਕੀਤਾ ਗਿਆ। ਜਦੋਂਕਿ ਫਗਵਾੜਾ ਦੇ ਮਨਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਲ ਕਰਦੇ ਹੋਏ ਇੱਕ ਲੱਖ ਦਾ ਇਨਾਮ ਜਿੱਤਿਆ ।ਤੀਜਾ ਸਥਾਨ ਸਾਂਝੇ ਤੌਰ 'ਤੇ ਅੰਮ੍ਰਿਤਸਰ ਦੇ ਨੰਦ ਦਿਲਦਾਰ ਅਤੇ ਸੰਨੀ ਬਲ ਨੇ ਹਾਸਲ ਕੀਤਾ। ਦੋਵੇਂ ਜੇਤੂਆਂ ਨੂੰ 25,000-25,000 ਦੀ ਇਨਾਮੀ ਰਕਮ ਦਿੱਤੀ ਗਈ। ਸਾਰੇ ਚੁਣੇ ਗਏ ਪ੍ਰਤੀਯੋਗੀਆਂ ਨੇ ਜੀਟੀਸੀ ਨਾਲ ਇੱਕ ਵਿਸ਼ੇਸ਼ ਸਮਝੌਤਾ ਵੀ ਕੀਤਾ ਹੈ, ਜਿਸ ਤਹਿਤ ਉਹ ਆਉਣ ਵਾਲੇ ਸਮੇਂ ਵਿੱਚ GTC Punjabi ਦੇ ਵੱਖ-ਵੱਖ ਸ਼ੋਅਜ਼ ਅਤੇ ਨਵੇਂ ਸੰਗੀਤਕ ਪ੍ਰੋਜੈਕਟਾਂ ਦਾ ਹਿੱਸਾ ਬਣਣਗੇ।
‘ਸੁਰਤਾਜ ਆਫ਼ ਪੰਜਾਬ’ ਦੀ ਸ਼ੁਰੂਆਤ
‘ਸੁਰਤਾਜ ਆਫ਼ ਪੰਜਾਬ’ ਦੀ ਸ਼ੁਰੂਆਤ ਇਸ ਸੋਚ ਨਾਲ ਕੀਤੀ ਗਈ ਸੀ ਕਿ ਪੰਜਾਬ ਦੇ ਉਹਨਾਂ ਕਲਾਕਾਰਾਂ ਨੂੰ ਇੱਕ ਮਜ਼ਬੂਤ ਪਲੇਟਫਾਰਮ ਮਿਲੇ, ਜਿਨ੍ਹਾਂ ਕੋਲ ਬੇਅੰਤ ਪ੍ਰਤਿਭਾ ਤਾਂ ਹੈ ਪਰ ਆਪਣੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਸਹੀ ਮੰਚ ਦੀ ਘਾਟ ਹੈ। ਇਸ ਪਹਿਲ ਨੇ ਨਾ ਸਿਰਫ਼ ਨਵੇਂ ਸੁਰਾਂ ਨੂੰ ਪਛਾਣ ਦਿੱਤੀ, ਸਗੋਂ ਕਈ ਨੌਜਵਾਨ ਕਲਾਕਾਰਾਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਵੀ ਦਿੱਤੀ।ਇਸ ਸੰਗੀਤਕ ਸਫ਼ਰ ਦੀ ਸ਼ੁਰੂਆਤ ਬਠਿੰਡਾ ਤੋਂ ਹੋਏ ਆਡੀਸ਼ਨਾਂ ਨਾਲ ਹੋਈ। ਇਸ ਤੋਂ ਬਾਅਦ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਚੰਡੀਗੜ੍ਹ ਵਿੱਚ ਵੀ ਆਡੀਸ਼ਨ ਕਰਵਾਏ ਗਏ, ਜਿੱਥੇ ਹਜ਼ਾਰਾਂ ਉਮੀਦਵਾਰਾਂ ਨੇ ਆਪਣੀ ਗਾਇਕੀ ਦਾ ਹੁਨਰ ਦਿਖਾਇਆ। ਹਰ ਸ਼ਹਿਰ ਵਿੱਚ ਮਿਲੇ ਭਰਪੂਰ ਹੁੰਗਾਰੇ ਨੇ ਇਸ ਮੁਕਾਬਲੇ ਨੂੰ ਹੋਰ ਵੀ ਰੋਮਾਂਚਕ ਬਣਾਇਆ।
ਆਡੀਸ਼ਨਾਂ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 32 ਪ੍ਰਤੀਯੋਗੀਆਂ ਨੂੰ ਸਟੂਡੀਓ ਰਾਊਂਡ ਲਈ ਚੁਣਿਆ ਗਿਆ। ਵੱਖ-ਵੱਖ ਪੜਾਵਾਂ ਦੌਰਾਨ ਇਨ੍ਹਾਂ ਪ੍ਰਤੀਯੋਗੀਆਂ ਨੇ ਆਪਣੀ ਗਾਇਕੀ, ਰਚਨਾਤਮਕਤਾ ਅਤੇ ਸੰਗੀਤ ਪ੍ਰਤੀ ਸਮਰਪਣ ਨਾਲ ਦਰਸ਼ਕਾਂ ਅਤੇ ਜੱਜਾਂ ਦਾ ਦਿਲ ਜਿੱਤ ਲਿਆ।
ਸ਼ੋਅ ਨੂੰ ਜੱਜ ਕਰਨ ਲਈ ਪ੍ਰਸਿੱਧ ਸੰਗੀਤਕਾਰ ਜੈਦੇਵ ਕੁਮਾਰ, ਮਸ਼ਹੂਰ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਅਤੇ ਬਾਲੀਵੁੱਡ-ਪਾਲੀਵੁੱਡ ਦੀ ਮਸ਼ਹੂਰ ਪਲੇਬੈਕ ਗਾਇਕਾ ਜੋਤਿਕਾ ਟਾਂਗਰੀ ਜੱਜ ਪੈਨਲ ਦਾ ਹਿੱਸਾ ਰਹੇ। ਉਨ੍ਹਾਂ ਨੇ ਨਾ ਸਿਰਫ਼ ਪ੍ਰਤੀਯੋਗੀਆਂ ਦੀ ਕਲਾ ਦਾ ਮੁਲਾਂਕਣ ਕੀਤਾ, ਸਗੋਂ ਆਪਣੇ ਤਜਰਬੇ ਅਤੇ ਕੀਮਤੀ ਮਾਰਗਦਰਸ਼ਨ ਨਾਲ ਉਨ੍ਹਾਂ ਦਾ ਹੌਸਲਾ ਵੀ ਵਧਾਇਆ।
ਸ਼ੋਅ ਦੌਰਾਨ ਪੰਜਾਬੀ ਸੰਗੀਤ ਅਤੇ ਮਨੋਰੰਜਨ ਜਗਤ ਦੀਆਂ ਕਈ ਨਾਮਵਰ ਹਸਤੀਆਂ ਨੇ ਵੀ ਆਪਣੀ ਹਾਜ਼ਰੀ ਨਾਲ ਮੰਚ ਦੀ ਸ਼ਾਨ ਵਧਾਈ। ਇਨ੍ਹਾਂ ਵਿੱਚ ਪਦਮ ਸ਼੍ਰੀ ਹੰਸ ਰਾਜ ਹੰਸ, ਬੀਬੀ ਰਣਜੀਤ ਕੌਰ, ਜਸਬੀਰ ਜੱਸੀ, ਪੰਮੀ ਬਾਈ, ਲਹਿੰਬਰ ਹੁਸੈਨਪੁਰੀ, ਬੀਰ ਸਿੰਘ, ਸਪਨਾ ਚੌਧਰੀ, ਸਿਮਰਨ ਭਾਰਦਵਾਜ, ਅਖ਼ਤਰ ਬ੍ਰਦਰਜ਼, ਕੰਠ ਕਲੇਰ, ਫਿਰੋਜ਼ ਖਾਨ, ਆਤਿਸ਼, ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ, ਏਕਮ ਚਨੌਲੀ, ਅਮਰ ਸਹਿੰਬੀ, ਸਰਗੀ ਮਾਨ, ਦਵਿੰਦਰ ਖੰਨੇਵਾਲਾ, ਕਾਲਾ ਨਿਜ਼ਾਮਪੁਰੀ, ਸੁੱਖ ਖਰੌੜ ਅਤੇ ਹਰਵਿੰਦਰ ਹੈਰੀ ਸਮੇਤ ਹੋਰ ਕਈ ਪ੍ਰਸਿੱਧ ਕਲਾਕਾਰ ਸ਼ਾਮਲ ਸਨ।
_626297a515e65b40d5e792788cfd1180_1280X720.webp)
ਜੀਟੀਸੀ ਨੈੱਟਵਰਕ ਦੇ ਫਾਊਂਡਰ,ਐੱਮ ਡੀ ਤੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ ਦਾ ਪ੍ਰਤੀਕਰਮ
ਇਸ ਮੌਕੇ ਜੀਟੀਸੀ ਨੈੱਟਵਰਕ ਦੇ ਫਾਊਂਡਰ,ਐੱਮ ਡੀ ਤੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ ਨੇ ਕਿਹਾ, " ਸੁਰਤਾਜ ਆਫ਼ ਪੰਜਾਬ” ਵਰਗੀਆਂ ਪਹਿਲਾਂ ਦਾ ਮਕਸਦ ਪੰਜਾਬ ਦੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਇੱਕ ਮਜ਼ਬੂਤ ਪਲੇਟਫਾਰਮ ਦੇਣਾ ਹੈ। ਅਸੀਂ ਭਵਿੱਖ ਵਿੱਚ ਵੀ ਅਜਿਹੇ ਹੋਰ ਉਪਰਾਲੇ ਕਰਦੇ ਰਹਾਂਗੇ ਤਾਂ ਜੋ ਨਵੇਂ ਕਲਾਕਾਰਾਂ ਨੂੰ ਆਪਣੀ ਵੱਖਰੀ ਪਛਾਣ ਬਣਾਉਣ ਦਾ ਮੌਕਾ ਮਿਲੇ ਅਤੇ ਪੰਜਾਬ ਦੀ ਸੰਗੀਤਕ ਵਿਰਾਸਤ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ ਜਾ ਸਕੇ।"
_6a2a653e67a96dca2d75ae47288177bd_1280X720.webp)
ਜੀਟੀਸੀ ਨੈੱਟਵਰਕ ਦੀ ਕੋ-ਫਾਊਂਡਰ ਅਤੇ ਸੀਈਓ ਪੱਲਵੀ ਸ਼੍ਰੀਵਾਸਤਵ ਦੇ ਵਿਚਾਰ
ਜੀਟੀਸੀ ਨੈੱਟਵਰਕ ਦੀ ਕੋ-ਫਾਊਂਡਰ ਅਤੇ ਸੀਈਓ ਪੱਲਵੀ ਸ਼੍ਰੀਵਾਸਤਵ ਨੇ ਕਿਹਾ, “ਸੁਰਤਾਜ ਆਫ਼ ਪੰਜਾਬ” ਸਿਰਫ਼ ਇੱਕ ਰਿਐਲਿਟੀ ਸ਼ੋਅ ਨਹੀਂ, ਸਗੋਂ ਪੰਜਾਬ ਦੀ ਬੇਮਿਸਾਲ ਸੰਗੀਤਕ ਪ੍ਰਤਿਭਾ ਨੂੰ ਰਾਸ਼ਟਰੀ ਅਤੇ ਵਿਸ਼ਵ ਪੱਧਰ ਤੱਕ ਲਿਜਾਣ ਦੀ ਇੱਕ ਮਹੱਤਵਪੂਰਨ ਪਹਿਲ ਹੈ। ਸਾਡਾ ਉਦੇਸ਼ ਸਿਰਫ਼ ਇੱਕ ਜੇਤੂ ਚੁਣਨਾ ਨਹੀਂ, ਬਲਕਿ ਹਰ ਯੋਗ ਕਲਾਕਾਰ ਨੂੰ ਅਜਿਹਾ ਮੰਚ ਦੇਣਾ ਹੈ ਜਿੱਥੋਂ ਉਹ ਆਪਣੇ ਸੁਪਨਿਆਂ ਨੂੰ ਨਵੀਂ ਉਡਾਣ ਦੇ ਸਕੇ।"
- GTC Pollywood