logo
logo

ਕੁਝ ਹੀ ਪਲਾਂ ‘ਚ ਸ਼ੁਰੂ ਹੋਣ ਜਾ ਰਿਹਾ ‘ਸੁਰਤਾਜ ਆਫ਼ ਪੰਜਾਬ’ ਦਾ ਗ੍ਰੈਂਡ ਫਿਨਾਲੇ, ਇਹ ਸਿਤਾਰੇ ਕਰਨਗੇ ਪਰਫਾਰਮ

ਪੰਜਾਬ ਜਿਸ ਨੂੰ ਰੰਗਲਾ ਪੰਜਾਬ ਵੀ ਕਿਹਾ ਜਾਂਦਾ ਹੈ। ਇਸ ਦਾ ਅਣਮੁੱਲ ਵਿਰਸਾ ਸਭ ਤੋਂ ਅਮੀਰ ਮੰਨਿਆ ਜਾਂਦਾ ਹੈ। ਸੁਰ ਸੰਗੀਤ ਤੇ ਸੱਭਿਆਚਾਰ ਦੇ ਲਈ ਇਹ ਧਰਤੀ ਦੁਨੀਆ ਭਰ ‘ਚ ਮੰਨੀ ਜਾਂਦੀ ਹੈ।ਪੰਜਾਬ ਦੀ ਇਸ ਜਰਖੇਜ਼ ਧਰਤੀ ਨੇ ਜਿੱਥੇ ਕੁਲ ਲੁਕਾਈ ਦਾ ਢਿੱਡ ਭਰਿਆ ਹੈ। ਉੱਥੇ ਹੀ ਆਪਣੀ ਵੱਡਮੁੱਲੇ ਵਿਰਸੇ ਤੇ ਸੰਗੀਤ ਦੇ ਲਈ ਵੀ ਜਾਣੀ ਜਾਂਦੀ ਹੈ ਅਤੇ ਜੀਟੀਸੀ ਪੰਜਾਬੀ ਨੇ ਸੁਰੀਲੇ ਸੁਰਬਾਜ਼ਾਂ ਦੀ ਖੋਜ ਦੇ ਲਈ ਨਵਾਂ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਸ਼ੁਰੂ ਕੀਤਾ ਹੈ। ਇਸ ਸ਼ੋਅ ‘ਚ ਪੰਜਾਬ ਭਰ ਚੋਂ ਪ੍ਰਤੀਭਾਗੀਆਂ ਦੀ ਖੋਜ ਕੀਤੀ ਗਈ ਹੈ।

ਜਿਨ੍ਹਾਂ ਨੇ ਵੱਖੋ ਵੱਖ ਰਾਊਂਡ ਦੇ ਦੌਰਾਨ ਆਪੋ ਆਪਣੀ ਪਰਫਾਰਮੈਂਸ ਦੇ ਕੇ ਜੱਜ ਸਾਹਿਬਾਨ ਨੂੰ ਮੰਤਰ ਮੁਗਧ ਕੀਤਾ ਹੈ ਅਤੇ ਅੱਜ ਸੁਰਾਂ ਦਾ ਇਹ ਸੁਰੀਲਾ ਸਫ਼ਰ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ।ਜੀ ਅੱਜ ਸ਼ਾਮ ਸੱਤ ਵਜੇ ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ। ਜਿਸ ‘ਚ ਫੈਸਲਾ ਹੋ ਜਾਵੇਗਾ ਕਿ ਕੌਣ ‘ਸੁਰਤਾਜ ਆਫ਼ ਪੰਜਾਬ’ ਹੈ। 

ਸੁਰਾਂ ਨਾਲ ਸੱਜੀ ਮਹਿਫ਼ਿਲ ‘ਚ ਪਰਫਾਰਮ ਕਰਨਗੇ ਸਿਤਾਰੇ 

ਸੁਰਾਂ ਨਾਲ ਸੱਜੀ ਇਸ ਮਹਿਫ਼ਿਲ ਹੋਵੇ ਤੇ ਪੰਜਾਬੀ ਸਿਤਾਰੇ ਪਰਫਾਰਮ ਨਾ ਕਰਨ ਇਹ ਭਲਾ ਕਿਵੇਂ ਹੋ ਸਕਦਾ ਹੈ। ਅੱਜ ਦੀ ਇਸ ਸ਼ਾਮ ਨੂੰ ਹੋਰ ਵੀ ਹੁਸੀਨ ਬਨਾਉਣਗੇ ਪੰਜਾਬੀ ਸਿਤਾਰੇ । ਜੀ ਹਾਂ ਅੱਜ ਦੇਰ ਰਾਤ ਤੱਕ ਚੱਲਣ ਵਾਲੇ ਇਸ ਸ਼ੋਅ ‘ਚ ਜਸਬੀਰ ਜੱਸੀ, ਸੁੱਖ ਖਰੌੜ, ਸਪਨਾ ਚੌਧਰੀ, ਬੀਰ ਸਿੰਘ ਸਣੇ ਕਈ ਵੱਡੇ ਕਲਾਕਾਰ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ। ਸੋ ਵੇਖਣਾ ਨਾ ਭੁੱਲਣਾ ‘ਸੁਰਤਾਜ ਆਫ਼ ਪੰਜਾਬ’, ਅੱਜ ਰਾਤ ਸੱਤ ਵਜੇ ਤੋਂ ਸਿਰਫ਼ ਜੀਟੀਸੀ ਪੰਜਾਬੀ ‘ਤੇ। 

- GTC Pollywood

Top Stories