logo
logo

‘ਸੁਰਤਾਜ ਆਫ਼ ਪੰਜਾਬ’ ‘ਚ ਸ਼ੁਰ, ਸਾਜ਼ ਤੇ ਆਵਾਜ਼ ਦਾ ਕਮਾਲ, ਕਿਹੜੀਆਂ ਆਵਾਜ਼ਾਂ ਕਰਨਗੀਆਂ ਧਮਾਲ, ਵੇਖੋ ਅੱਜ ਸ਼ਾਮ ਗ੍ਰੈਂਡ ਫਿਨਾਲੇ

ਸੁਰਾਂ ਨਾਲ ਸੱਜੀ ਸੁਰੀਲੀ ਸ਼ਾਮ ‘ਚ ਅੱਜ ਫ਼ੈਸਲਾ ਹੋਵੇਗਾ ਪੰਜਾਬ ਦੇ ਸੁਰਬਾਜ਼ਾਂ ਦਾ । ਜੀ ਹਾਂ ਅੱਜ ਸ਼ਾਮ ਸੱਤ ਵਜੇ ‘ਸੁਰਤਾਜ ਆਫ਼ ਪੰਜਾਬ’ ਦਾ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ, ਜਿਸ ‘ਚ ਅੱਠ ਫਾਈਨਲਿਸਟ ਸੁਰਾਂ ਦੇ ਇਸ ਸੁਰੀਲੇ ਮੁਕਾਬਲੇ ‘ਚ ਉਤਰਨਗੇ ਅਤੇ ਹੁਣ ਵੇਖਣ ਵਾਲੀ ਇਹ ਗੱਲ ਹੋਏਗੀ ਕਿ ਕਿਹੜਾ ਪ੍ਰਤੀਭਾਗੀ ‘ਸੁਰਤਾਜ ਆਫ਼ ਪੰਜਾਬ’ ਦਾ ਖਿਤਾਬ ਆਪਣੇ ਨਾਂਅ ਕਰਦਾ ਹੈ।

ਇਹ ਵੇਖਣਾ ਹੋਵੇਗਾ। ‘ਸੁਰਤਾਜ ਆਫ਼ ਪੰਜਾਬ’ ਦੀ ਸ਼ੁਰੂਆਤ ਇਸ ਸੋਚ ਨਾਲ ਕੀਤੀ ਗਈ ਸੀ ਕਿ ਪੰਜਾਬ ਦੇ ਉਹਨਾਂ ਕਲਾਕਾਰਾਂ ਨੂੰ ਇੱਕ ਮਜ਼ਬੂਤ ਪਲੇਟਫਾਰਮ ਮਿਲੇ, ਜਿਨ੍ਹਾਂ ਕੋਲ ਬੇਅੰਤ ਪ੍ਰਤਿਭਾ ਤਾਂ ਹੈ ਪਰ ਆਪਣੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਸਹੀ ਮੰਚ ਦੀ ਘਾਟ ਹੈ। ਇਸ ਪਹਿਲ ਨੇ ਨਾ ਸਿਰਫ਼ ਨਵੇਂ ਸੁਰਾਂ ਨੂੰ ਪਛਾਣ ਦਿੱਤੀ, ਸਗੋਂ ਕਈ ਨੌਜਵਾਨ ਕਲਾਕਾਰਾਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਵੀ ਦਿੱਤੀ। ਇਸ ਸੰਗੀਤਕ ਸਫ਼ਰ ਦੀ ਸ਼ੁਰੂਆਤ ਬਠਿੰਡਾ ਤੋਂ ਹੋਏ ਆਡੀਸ਼ਨਾਂ ਨਾਲ ਹੋਈ। ਇਸ ਤੋਂ ਬਾਅਦ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਚੰਡੀਗੜ੍ਹ ਵਿੱਚ ਵੀ ਆਡੀਸ਼ਨ ਕਰਵਾਏ ਗਏ, ਜਿੱਥੇ ਹਜ਼ਾਰਾਂ ਉਮੀਦਵਾਰਾਂ ਨੇ ਆਪਣੀ ਗਾਇਕੀ ਦਾ ਹੁਨਰ ਦਿਖਾਇਆ। ਹਰ ਸ਼ਹਿਰ ਵਿੱਚ ਮਿਲੇ ਭਰਪੂਰ ਹੁੰਗਾਰੇ ਨੇ ਇਸ ਮੁਕਾਬਲੇ ਨੂੰ ਹੋਰ ਵੀ ਰੋਮਾਂਚਕ ਬਣਾਇਆ।

ਜੱਜ ਸਾਹਿਬਾਨ ਨੇ ਪਰਖਿਆ ਹੁਨਰ 

ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣ ਦੇ ਲਈ ਜੱਜ ਸਾਹਿਬਾਨ   ਪ੍ਰਸਿੱਧ ਸੰਗੀਤਕਾਰ ਜੈਦੇਵ ਕੁਮਾਰ, ਮਸ਼ਹੂਰ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਅਤੇ ਬਾਲੀਵੁੱਡ-ਪਾਲੀਵੁੱਡ ਦੀ ਮਸ਼ਹੂਰ ਪਲੇਬੈਕ ਗਾਇਕਾ ਜੋਤਿਕਾ ਟਾਂਗਰੀ  ਜੱਜ ਪੈਨਲ ਦਾ ਹਿੱਸਾ ਰਹੇ। ਉਨ੍ਹਾਂ ਨੇ ਨਾ ਸਿਰਫ਼ ਪ੍ਰਤੀਯੋਗੀਆਂ ਦੀ ਕਲਾ ਦਾ ਮੁਲਾਂਕਣ ਕੀਤਾ, ਸਗੋਂ ਆਪਣੇ ਤਜਰਬੇ ਅਤੇ ਕੀਮਤੀ ਮਾਰਗਦਰਸ਼ਨ  ਵੀ ਕੀਤਾ । 

- GTC Pollywood

Top Stories