ਜੀਟੀਸੀ ਪੰਜਾਬੀ ਦੇ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਦੇ ਵੱਖ ਵੱਖ ਰਾਊਂਡ ਚੱਲ ਰਹੇ ਹਨ।ਇਸ ਸ਼ੋਅ ਦੇ ਜ਼ਰੀਏ ਪੰਜਾਬ ਭਰ ਦੇ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਵੱਖ ਵੱਖ ਰਾਊਂਡ ਦੇ ਦੌਰਾਨ ਪਰਖਿਆ ਜਾ ਰਿਹਾ ਹੈ। ਅੱਜ ਯਾਨੀ ਕਿ ਦਸ ਜੁਲਾਈ, ਦਿਨ ਸ਼ੁੱਕਰਵਾਰ ਨੂੰ, ਸ਼ਾਮ ਸੱਤ ਵਜੇ ਪ੍ਰਤੀਭਾਗੀ ਸਟੂਡੀਓ ਰਾਊਂਡ ‘ਚ ਆਪੋ ਆਪਣੀ ਪ੍ਰਤਿਭਾ ਨੂੰ ਵਿਖਾਉਣਗੇ । ਅੱਜ ਦਾ ਇਹ ਮੁਕਾਬਲਾ ਰੋਮਾਂਟਿਕ ਸੌਂਗ ਮੁਕਾਬਲਾ ਹੈ।
Add GTC Pollywood on Google
ਜੀਟੀਸੀ ਪੰਜਾਬੀ ਦੇ ਸ਼ੋਅ ‘ਸੁਰਤਾਜ ਆਫ਼ ਪੰਜਾਬ’ (Surtaaj Of Punjab) ਦੇ ਵੱਖ ਵੱਖ ਰਾਊਂਡ ਚੱਲ ਰਹੇ ਹਨ।ਇਸ ਸ਼ੋਅ ਦੇ ਜ਼ਰੀਏ ਪੰਜਾਬ ਭਰ ਦੇ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਵੱਖ ਵੱਖ ਰਾਊਂਡ ਦੇ ਦੌਰਾਨ ਪਰਖਿਆ ਜਾ ਰਿਹਾ ਹੈ। ਅੱਜ ਯਾਨੀ ਕਿ ਦਸ ਜੁਲਾਈ, ਦਿਨ ਸ਼ੁੱਕਰਵਾਰ ਨੂੰ, ਸ਼ਾਮ ਸੱਤ ਵਜੇ ਪ੍ਰਤੀਭਾਗੀ ਸਟੂਡੀਓ ਰਾਊਂਡ ‘ਚ ਆਪੋ ਆਪਣੀ ਪ੍ਰਤਿਭਾ ਨੂੰ ਵਿਖਾਉਣਗੇ । ਅੱਜ ਦਾ ਇਹ ਮੁਕਾਬਲਾ ਰੋਮਾਂਟਿਕ ਸੌਂਗ ਮੁਕਾਬਲਾ ਹੈ।

ਜਿਸ ‘ਚ ਪ੍ਰਤੀਭਾਗੀਆਂ ਦਾ ਇਮਤਿਹਾਨ-ਏ-ਇਸ਼ਕ ਪਰਖਿਆ ਜਾਵੇਗਾ। ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਜੈਦੇਵ ਕੁਮਾਰ, ਜੋਤੀਕਾ ਟਾਂਗਰੀ ਤੇ ਗੁਰਮੀਤ ਸਿੰਘ। ਇਸ ਤੋਂ ਇਲਾਵਾ ਸੈਲੀਬ੍ਰੇਟੀ ਜੱਜ ਦੇ ਤੌਰ ‘ਤੇ ਬੀਰ ਸਿੰਘ ਵੀ ਅੱਜ ਦੇ ਇਸ ਸ਼ੋਅ ‘ਚ ਸ਼ਾਮਿਲ ਹੋਣਗੇ ਅਤੇ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ।ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ੋਅ ‘ਚ ਭਾਗ ਲੈਣ ਵਾਲੇ ਸਾਰੇ ਪ੍ਰਤੀਭਾਗੀਆਂ ਦੇ ਆਡੀਸ਼ਨ ਕਰਵਾਏ ਗਏ ਸਨ।
ਪ੍ਰਤੀਭਾਗੀਆਂ ਦੀ ਬਦਲ ਜਾਵੇਗੀ ਜ਼ਿੰਦਗੀ
ਸੁਰਤਾਜ ਆਫ਼ ਪੰਜਾਬ ‘ਚ ਭਾਗ ਲੈਣ ਵਾਲੇ ਸਾਰੇ ਪ੍ਰਤੀਭਾਗੀਆਂ ਦੀ ਕਿਸਮਤ ਇਸ ਸ਼ੋਅ ‘ਚੋਂ ਬਾਹਰ ਜਾਣ ਤੋਂ ਬਾਅਦ ਪੂਰੀ ਤਰ੍ਹਾਂ ਬਦਲ ਜਾਵੇਗੀ। ਕਿਉਂ ਕਿ ਜੀਟੀਸੀ ਪੰਜਾਬੀ ਦੇ ਮੰਚ ‘ਤੇ ਪਹੁੰਚੇ ਇਹਨਾਂ ਪ੍ਰਤੀਭਾਗੀਆਂ ਨੂੰ ਨਵੀਂ ਪਛਾਣ ਮਿਲੇਗੀ ।ਇਸ ਦੇ ਨਾਲ ਹੀ ਸ਼ੋਅ ਦੇ ਫਿਨਾਲੇ ‘ਚ ਕਿਸੇ ਇੱਕ ਪ੍ਰਤੀਭਾਗੀ ਦੇ ਸਿਰ ‘ਤੇ ਸੁਰਤਾਜ ਆਫ਼ ਪੰਜਾਬ ਦਾ ਤਾਜ ਸੱਜੇਗਾ।
- GTC Pollywood