ਜੀਟੀਸੀ ਪੰਜਾਬੀ ਦਾ ਚੱਲ ਰਿਹਾ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਆਪਣੇ ਆਖਰੀ ਪੜਾਅ ਦੇ ਵੱਲ ਪਹੁੰਚ ਚੁੱਕਿਆ ਹੈ ਅਤੇ ਹੁਣ ਫੈਸਲੇ ਦੀਆਂ ਘੜੀਆਂ ਨਜ਼ਦੀਕ ਆ ਰਹੀਆਂ ਹਨ। ਜੀ ਹਾਂ ਹੁਣ ਪ੍ਰਤੀਭਾਗੀਆਂ ਦੀ ਕਿਸਮਤ ਦਾ ਫੈਸਲਾ ਹੋਣ ਜਾ ਰਿਹਾ ਹੈ। ਕਿਉਂਕਿ ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਇੱਕ ਅਗਸਤ ਨੂੰ ਹੋਣ ਜਾ ਰਿਹਾ ਹੈ। ਜਿਸ ‘ਚ ਅੱਠ ਫਾਈਨਲਿਸਟ ਚੋਂ ਕਿਸੇ ਇੱਕ ਨੂੰ ‘ਸੁਰਤਾਜ ਆਫ਼ ਪੰਜਾਬ’ ਦਾ ਖਿਤਾਬ ਮਿਲੇਗਾ ।
Add GTC Pollywood on Google
ਜੀਟੀਸੀ ਪੰਜਾਬੀ ਦਾ ਚੱਲ ਰਿਹਾ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਆਪਣੇ ਆਖਰੀ ਪੜਾਅ ਦੇ ਵੱਲ ਪਹੁੰਚ ਚੁੱਕਿਆ ਹੈ ਅਤੇ ਹੁਣ ਫੈਸਲੇ ਦੀਆਂ ਘੜੀਆਂ ਨਜ਼ਦੀਕ ਆ ਰਹੀਆਂ ਹਨ। ਜੀ ਹਾਂ ਹੁਣ ਪ੍ਰਤੀਭਾਗੀਆਂ ਦੀ ਕਿਸਮਤ ਦਾ ਫੈਸਲਾ ਹੋਣ ਜਾ ਰਿਹਾ ਹੈ। ਕਿਉਂਕਿ ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਇੱਕ ਅਗਸਤ ਨੂੰ ਹੋਣ ਜਾ ਰਿਹਾ ਹੈ। ਜਿਸ ‘ਚ ਅੱਠ ਫਾਈਨਲਿਸਟ ਚੋਂ ਕਿਸੇ ਇੱਕ ਨੂੰ ‘ਸੁਰਤਾਜ ਆਫ਼ ਪੰਜਾਬ’ ਦਾ ਖਿਤਾਬ ਮਿਲੇਗਾ । ਅੱਠ ਫਾਈਨਲਿਸਟ ਜਿਸ ‘ਚ ਹਾਰਦਿਕ ਰਾਵਤ, ਪ੍ਰਭਲੀਨ, ਗੁਰਨਾਜ਼ਪ੍ਰੀਤ ਕੌਰ, ਅਰਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਨੰਦ, ਸੰਨੀ ਬੱਲ ਅਤੇ ਸੁਮੀਤ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ।
ਇਨ੍ਹਾਂ ਸਾਰੇ ਪ੍ਰਤੀਭਾਗੀਆਂ ਨੇ ਵੱਖੋ ਵੱਖਰੇ ਰਾਊਂਡ ‘ਚ ਪਰਫਾਰਮ ਕਰਕੇ ਜੱਜ ਸਾਹਿਬਾਨ ਦਾ ਦਿਲ ਜਿੱਤਿਆ ਹੈ। ਪਰ ਹੁਣ ਇਹਨਾਂ ਪ੍ਰਤੀਭਾਗੀਆਂ ਨੂੰ ਗ੍ਰੈਂਡ ਫਿਨਾਲੇ ‘ਚ ਪਰਖਿਆ ਜਾਵੇਗਾ ਅਤੇ ਸਭ ਤੋਂ ਬਿਹਤਰੀਨ ਪਰਫਾਰਮੈਂਸ ਦੇਣ ਵਾਲੇ ਪ੍ਰਤੀਭਾਗੀ ਦੇ ਸਿਰ ‘ਤੇ ਸੱਜੇ ‘ਸੁਰਤਾਜ ਆਫ਼ ਪੰਜਾਬ’ ਦਾ ਤਾਜ । ਇਸ ਸ਼ੋਅ ਦਾ ਪ੍ਰਸਾਰਣ ੧ ਅਗਸਤ, ਦਿਨ ਸ਼ਨਿੱਚਰਵਾਰ, ਸ਼ਾਮ ਸੱਤ ਵਜੇ ਕੀਤਾ ਜਾਵੇਗਾ।
ਕਈ ਵੱਡੇ ਕਲਾਕਾਰ ਕਰਨਗੇ ਪਰਫਾਰਮ
ਸੁਰਾਂ ਨਾਲ ਸੱਜੇ ਇਸ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਦੇ ਗ੍ਰੈਂਡ ਫਿਨਾਲੇ ‘ਚ ਜਸਬੀਰ ਜੱਸੀ, ਬੀਰ ਸਿੰਘ, ਸਿਮਰਨ ਭਾਰਦਵਾਜ, ਸੁੱਖ ਖਰੌੜ,ਸਿਮਰਨ ਭਾਰਦਵਾਜ ਸਣੇ ਕਈ ਵੱਡੇ ਕਲਾਕਾਰ ਪਰਫਾਰਮ ਕਰਨਗੇ । ਇਸ ਤੋਂ ਇਲਾਵਾ ਸਪਨਾ ਚੌਧਰੀ ਤੇ ਹੋਰ ਕਈ ਕਲਾਕਾਰ ਪਰਫਾਰਮ ਕਰਨਗੇ ਅਤੇ ਆਪਣੀ ਪਰਫਾਰਮੈਂਸ ਦੇ ਨਾਲ ਸ਼ੋਅ ਨੂੰ ਚਾਰ ਚੰਨ ਲਾਉਣਗੇ।
- GTC Pollywood