logo
logo

‘ਸੁਰਤਾਜ ਆਫ਼ ਪੰਜਾਬ’ ‘ਚ ਅੱਜ ਸ਼ਾਮ ਨੂੰ ਵੇਖੋ ‘ਸੂਫ਼ੀ ਸਰਤਾਜ’ ਰਾਊਂਡ ‘ਚ ਪ੍ਰਤੀਭਾਗੀਆਂ ਦੀ ਪਰਫਾਰਮੈਂਸ

ਸੁਰਤਾਜ ਆਫ਼ ਪੰਜਾਬ (Surtaaj Of Punjab) ਦਾ ਕਾਰਵਾਂ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ।ਹੁਣ ਸਟੂਡੀਓ ਰਾਊਂਡ ਚੱਲ ਰਹੇ ਹਨ। ਜਿਸ ਦੌਰਾਨ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ । ਇਸੇ ਲੜੀ ਦੇ ਤਹਿਤ ਹੁਣ ਸੁਰਤਾਜ ਆਫ਼ ਪੰਜਾਬ ‘ਚ ‘ਸੂਫ਼ੀ ਸਰਤਾਜ’ ਰਾਊਂਡ ਦੇ ਤਹਿਤ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ ।

ਇਸ ਰਾਊਂਡ ਦੇ ਦੌਰਾਨ ਪ੍ਰਤੀਭਾਗੀ ਸੂਫ਼ੀ ਗਾਇਕੀ ਦੇ ਰੰਗ ਪੇਸ਼ ਕਰਨਗੇ ।ਇਸ ਰਾਊਂਡ ਦੇ ਦੌਰਾਨ ਪ੍ਰਤੀਭਾਗੀਆਂ ਦੇ ਸੂਫ਼ੀ ਗਾਇਕੀ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਜੈਦੇਵ ਕੁਮਾਰ, ਗੁਰਮੀਤ ਸਿੰਘ ਤੇ ਜੋਤੀਕਾ ਟਾਂਗਰੀ। ਜੋ ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ । ਵੱਖ ਵੱਖ ਰਾਊਂਡ ਤੋਂ ਬਾਅਦ ਇਨ੍ਹਾਂ ਪ੍ਰਤੀਭਾਗੀਆਂ ਚੋਂ ਕੋਈ ਇੱਕ ਬਣੇਗਾ ‘ਸੁਰਤਾਜ ਆਫ਼ ਪੰਜਾਬ’। ਜਿਸ ਦੇ ਸਿਰ ‘ਤੇ ਸੱਜੇਗਾ ‘ਸੁਰਤਾਜ ਆਫ਼ ਪੰਜਾਬ’ ਦਾ ਤਾਜ। 

ਇਸ ਤੋਂ ਪਹਿਲਾਂ ਪੂਰੇ ਪੰਜਾਬ ਚੋਂ ਪ੍ਰਤੀਭਾਗੀਆਂ ਦੀ ਖੋਜ ਕੀਤੀ ਗਈ ਸੀ ।ਜਿਸ ਤੋਂ ਬਾਅਦ ਇਨ੍ਹਾਂ ਪ੍ਰਤੀਭਾਗੀਆਂ ਦੇ ਆਡੀਸ਼ਨ ਲਏ ਗਏ ਸਨ ਅਤੇ ਆਡੀਸ਼ਨਾਂ ‘ਚ ਵਧੀਆ ਪਰਫਾਰਮ ਕਰਨ ਵਾਲਿਆਂ ਪ੍ਰਤੀਭਾਗੀਆਂ ਨੂੰ ਅਗਲੇ ਰਾਊਂਡ ਦੇ ਲਈ ਭੇਜਿਆ ਗਿਆ ਸੀ । ਦੱਸ ਦਈਏ ਕਿ ਜੀਟੀਸੀ ਪੰਜਾਬੀ ਵੱਲੋਂ ਇਸ ਸ਼ੋਅ ਨੂੰ ਸ਼ੁਰੂ ਕਰਨ ਦਾ ਮਕਸਦ ਗਾਇਕੀ ਦੇ ਖੇਤਰ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਰੱਖਣ ਵਾਲੇ ਪ੍ਰਤੀਭਾਗੀਆਂ ਨੂੰ ਦੁਨੀਆ ਭਰ ‘ਚ ਪਹੁੰਚਾਉਣਾ ਹੈ। 

- GTC Pollywood

Top Stories