ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਅਫਵਾਹ ਫੈਲਾਉਣ ਵਾਲਿਆਂ ‘ਤੇ ਅਦਾਕਾਰਾ ਸਤਵੰਤ ਕੌਰ ਨੇ ਕਰੜਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿਹਾ ਕਿ ‘ਮੈਨੂੰ ਹੁਣੇ ਹੁਣੇ ਇੱਕ ਫੇਕ ਨਿਊਜ਼ ਮਿਲੀ ਹੈ ਕਿ ਅਦਾਕਾਰਾ ਜਤਿੰਦਰ ਕੌਰ ਦਾ ਦਿਹਾਂਤ ਹੋ ਗਿਆ ਹੈ। ਇਹ ਖ਼ਬਰ ਬਿਲਕੁਲ ਫੇਕ ਹੈ ਅਤੇ ਜਤਿੰਦਰ ਕੌਰ ਜੀ ਬਿਲਕੁਲ ਤੰਦਰੁਸਤ ਹਨ।
Add GTC Pollywood on Google
ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਅਫਵਾਹ ਫੈਲਾਉਣ ਵਾਲਿਆਂ ‘ਤੇ ਅਦਾਕਾਰਾ ਸਤਵੰਤ ਕੌਰ ਨੇ ਕਰੜਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿਹਾ ਕਿ ‘ਮੈਨੂੰ ਹੁਣੇ ਹੁਣੇ ਇੱਕ ਫੇਕ ਨਿਊਜ਼ ਮਿਲੀ ਹੈ ਕਿ ਅਦਾਕਾਰਾ ਜਤਿੰਦਰ ਕੌਰ ਦਾ ਦਿਹਾਂਤ ਹੋ ਗਿਆ ਹੈ। ਇਹ ਖ਼ਬਰ ਬਿਲਕੁਲ ਫੇਕ ਹੈ ਅਤੇ ਜਤਿੰਦਰ ਕੌਰ ਜੀ ਬਿਲਕੁਲ ਤੰਦਰੁਸਤ ਹਨ।

ਉਨ੍ਹਾਂ ਨੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਅੱਜ ਕੱਲ੍ਹ ਲੋਕ ਬਿਨਾ ਕੰਫਰਮ ਕਿਤੇ ਕੋਈ ਵੀ ਖ਼ਬਰ ਆਪਣੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਜੋ ਕਿ ਬਹੁਤ ਮਾੜੀ ਗੱਲ ਹੈ ਏਦਾ ਨਾ ਕਰਿਆ ਕਰੋ ਅਗਲਾ ਬੰਦਾ ਕਿੰਨਾ ਹਰਟ ਹੁੰਦਾ ਦੇਖ ਕੇ “।

ਸਤਵੰਤ ਕੌਰ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਦੱਸ ਦਈਏ ਕਿ ਜਤਿੰਦਰ ਕੌਰ ਪੰਜਾਬੀ ਇੰਡਸਟੀ ਦੇ ਮਸ਼ਹੂਰ ਅਦਾਕਾਰਾ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਪਹਿਲਾਂ ਹਰਭਜਨ ਜੱਬਲ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਦੂਰਦਰਸ਼ਨ ‘ਤੇ ਕਈ ਪ੍ਰੋਗਰਾਮਾਂ ‘ਚ ਵੇਖਿਆ ਜਾਂਦਾ ਸੀ। ਪਰ ਹਰਭਜਨ ਜੱਬਲ ਦੇ ਦਿਹਾਂਤ ਤੋਂ ਬਾਅਦ ਇਹ ਜੋੜੀ ਹਮੇਸ਼ਾ ਦੇ ਲਈ ਟੁੱਟ ਗਈ ਸੀ । ਜਿਸ ਤੋਂ ਪੰਜਾਬੀ ਫ਼ਿਲਮ ‘ਚ ਨਜ਼ਰ ਆ ਰਹੇ ਹਨ ।
- GTC Pollywood