logo
logo

ਪੰਜਾਬੀ ਗਾਇਕ ਬੱਬੂ ਮਾਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ, ਕਿਹਾ ‘ਚੁਗਲੀ ਚਵਲ ਦੀ ਕੋਠੇ ਜਿੱਡਾ ਪੁੱਤ ਮਰਾ ਜਾਂਦੀ’

ਗਾਇਕ ਬੱਬੂ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਗਾ ਰਹੇ ਹਨ ‘ਚੁਗਲੀ ਚਵਲ ਦੀ ਕੋਠੇ ਜਿੱਡਾ ਪੁੱਤ ਮਰਾ ਜਾਂਦੀ’ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਵੱਖੋ ਵੱਖ ਪ੍ਰਤੀਕਰਮ ਸਾਹਮਣੇ ਆ ਰਹੇ ਹਨ । ਸੋਸ਼ਲ ਮੀਡੀਆ ਯੂਜ਼ਰ ਇਸ ਤੇ ਆਪੋ ਆਪਣੀ ਰਾਇ ਦੇ ਰਹੇ ਹਨ । ਬੱਬੂ ਮਾਨ ਅਕਸਰ ਆਪਣੇ ਗੀਤਾਂ ਦੇ ਰਾਹੀਂ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ । ਪਰ ਇਸ ਵੀਡੀਓ ਦੇ ਜ਼ਰੀਏ ਗਾਇਕ ਨੇ ਕਿਸ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਤਾਂ ਬੱਬੂ ਮਾਨ ਹੀ ਦੱਸ ਸਕਦੇ ਹਨ। ਪਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇਸ ਵੀਡੀਓ ਕਾਰਨ ਚਰਚਾ ਛਿੜ ਚੁੱਕੀ ਹੈ।

 

ਬੱਬੂ ਮਾਨ ਦਾ ਵਰਕ ਫਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਉਨ੍ਹਾਂ ਨੇ ਜਿੱਥੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ਹੈ। ਉੱਥੇ ਹੀ ਕਈ ਫ਼ਿਲਮਾਂ ਦੇ ਨਾਲ ਵੀ ਉਹ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

ਜਲਦ ਹੀ ਉਹ ਪੰਜਾਬੀ ਫ਼ਿਲਮ ‘ਅਸੀਂ ਬਾਗੀ ਚੰਗੇ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ।ਇਸ ਤੋਂ ਇਲਾਵਾ ਉਹ ਹਵਾਏਂ, ਸੁੱਚਾ ਸੂਰਮਾ, ਸ਼ੌਂਕੀ ਸਰਦਾਰ, ਹਸ਼ਰ ਸਣੇ ਕਈ ਫ਼ਿਲਮਾਂ ਕਰ ਚੁੱਕੇ ਹਨ।

- GTC Pollywood

Top Stories