logo
logo

ਖ਼ਾਨ ਸਾਬ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਜੀ ਖ਼ਾਨ ਦਾ ਜਵਾਬ,ਕਿਹਾ ‘ਸਾਥੋਂ ਤਾਂ ਬਹਿੰਦੇ ਨਹੀਂ, ਤੁਸੀਂ ਬਿਠਾ ਲਓ ਆ ਕੇ’

ਗਾਇਕ ਖ਼ਾਨ ਸਾਬ ਦਾ ਇੱਕ ਵੀਡੀਓ ਬੀਤੇ ਦਿਨ ਵਾਇਰਲ ਹੋਇਆ ਸੀ। ਜਿਸ ‘ਚ ਖ਼ਾਨ ਸਾਬ ਇੱਕ ਮੇਲੇ ‘ਚ ਪਰਫਾਰਮ ਕਰ ਰਹੇ ਸਨ । ਪਰ ਲੋਕ ਸ਼ਾਂਤੀ ਨਾਲ ਨਹੀਂ ਸੀ ਬੈਠ ਰਹੇ ਤੇ ਜਿਸ ਕਾਰਨ ਖ਼ਾਨ ਸਾਬ ਨੂੰ ਗੁੱਸਾ ਆ ਗਿਆ ਸੀ ਅਤੇ ਉਨ੍ਹਾਂ ਨੇ ਕਿਹਾ ਕਿ ‘ਤੁਸੀਂ ਬੈਠਦੇ ਕਿਉਂ ਨਹੀਂ ਤੁਹਾਡੇ ਕਾਰਨ ਮੇਰਾ ਸਮਾਂ ਘਟ ਗਿਆ ।

ਤੁਹਾਨੂੰ ਪਤਾ ਹੈ ਇਸ ਮੇਲੇ ‘ਚ ਸਾਲ ਬਾਅਦ ਮੈਨੂੰ ਪਰਫਾਰਮ ਕਰਨ ਦਾ ਮੌਕਾ ਮਿਲਦਾ ਹੈ ਅਤੇ ਕਿਹੜੀ ਚੀਜ਼ ਹੈ ਜੋ ਤੁਹਾਨੂੰ ਬੈਠਣ ਨਹੀਂ ਦਿੰਦੀ। ਹੁਣ ਉਦੋਂ ਮੰਨੋਗੇ ਜਦੋਂ ਪੁੜਪੁੜੀਆਂ ‘ਚ ਡੰਡੇ ਪੈਣਗੇ । ਜਿਸ ਤੋਂ ਬਾਅਦ ਖ਼ਾਨ ਸਾਬ ਨੂੰ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ । 

ਜੀ ਖ਼ਾਨ ਆਏ ਸਮਰਥਨ ‘ਚ 

ਖ਼ਾਨ ਸਾਬ ਦੇ ਹੱਕ ‘ਚ ਨਿੱਤਰੇ ਜੀ ਖ਼ਾਨ ਵੀ ਮੇਲੇ ‘ਚ ਪਰਫਾਰਮ ਕਰਨ ਪਹੁੰਚੇ ਤਾਂ ਉਨ੍ਹਾਂ ਨੇ ਕਿਹਾ ਕਿ ਬਹਿ ਜਾਓ, ਕੱਲ੍ਹ ਖ਼ਾਨ ਸਾਬ ਨੇ ਵੀ ਤੁਹਾਨੂੰ ਅੱਕ ਕੇ ਕਿਹਾ ਸੀ । ਉਸ ਨੂੰ ਹੁਣ ਕਮੈਂਟਾਂ ‘ਚ ਗਾਲਾਂ ਕੱਢੀ ਜਾਂਦੇ ਆ।ਪਰ ਇਹ ਗਲਤ ਗੱਲ ਹੈ,ਜੀ ਖ਼ਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਕਿਹਾ ਕਿ ਤੁਹਾਨੂੰ ਬੇਨਤੀ ਆ ਕਿ ਤੁਸੀਂ ਬਿਠਾ ਕੇ ਜਾਓ ਸਾਥੋਂ ਤਾਂ ਬਹਿੰਦੇ ਨਹੀਂ ਇਹ।ਜੀ ਖ਼ਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। ਦੱਸ ਦਈਏ ਕਿ ਜੀ ਖ਼ਾਨ ਤੁੇ ਖ਼ਾਨ ਸਾਬ ਨੇ ਇੱਕਠਿਆਂ ਕਈ ਗੀਤ ਗਾਏ ਹਨ।

- GTC Pollywood

Top Stories