logo
logo

ਪਾਕਿਸਤਾਨ ਦੀ ਪ੍ਰਸਿੱਧ ਬਲੋਚ ਲੋਕ ਗਾਇਕਾ ਮਾਈ ਸੁਭਾਈ ਬੁਗਤੀ ਦਾ ਗੋਲੀਆਂ ਮਾਰ ਕੇ ਕਤਲ

ਪਾਕਿਸਤਾਨ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਪਾਕਿਸਤਾਨ ਦੀ ਪ੍ਰਸਿੱਧ ਬਲੋਚ ਲੋਕ ਗਾਇਕਾ ਮਾਈ ਸੁਭਾਈ ਬੁਗਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਗਾਇਕਾ  ਬੁਗਤੀ ਜਨਜਾਤੀ ਦੀਆਂ ਸ਼ੁਰੂਆਤੀ ਮਸ਼ਹੂਰ ਮਹਿਲਾ ਗਾਇਕਾਂ ‘ਚੋਂ ਇੱਕ ਸਨ ।ਗਾਇਕਾ ਦੇ ਕਤਲ ਤੋਂ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਹੈ।ਖਬਰਾਂ ਮੁਤਾਬਕ ਬਾਈਕ ‘ਤੇ ਸਵਰਾ ਅਣਪਛਾਤੇ ਹਮਲਾਵਰਾਂ ਨੇ ਗਾਇਕਾ ‘ਤੇ ਫਾਈਰਿੰਗ ਕੀਤੀ ਤੇ ਮੌਕੇ ‘ਤੇ ਫਰਾਰ ਹੋ ਗਏ । ਗਾਇਕਾ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ । ਪੁਲਿਸ ਇਸ ਮਾਮਲੇ ਦੀ ਜਾਂਚ ‘ਚ ਜੁਟੀ ਹੈ ਅਤੇ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਬਾਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਗਾਇਕਾ ਨੂੰ ਮਾਰਨ ਪਿੱਛੇ ਮੁਲਜ਼ਮਾਂ ਦਾ ਕੀ ਮਕਸਦ ਸੀ । ਮੀਡੀਆ ਰਿਪੋਟਸ ਦੇ ਮੁਤਾਬਕ ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਘੱਟ ਗਿਣਤੀ ਫਿਰਕੇ ਦੇ ਇੱਕ ਵਿਅਕਤੀ ਨੂੰ ਉਸ ਦੇ ਧਰਮ ਦੇ ਕਾਰਨ ਗੋਲੀ ਮਾਰ ਦਿੱਤੀ ਗਈ ਸੀ ।

- GTC Pollywood

Top Stories