logo
logo

ਸੋਸ਼ਲ ਮੀਡੀਆ ਸਟਾਰ ਗੋਪੀ ਸ਼ੋਕਰ ਨੇ ਲਈ ਨਵੀਂ ਗੱਡੀ, ਵੀਡੀਓ ਕੀਤਾ ਸਾਂਝਾ

ਸੋਸ਼ਲ ਮੀਡੀਆ ਸਟਾਰ ਗੋਪੀ ਸ਼ੋਕਰ ਨੇ ਨਵੀਂ ਕਾਰ ਲਈ ਹੈ । ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗੋਪੀ ਸ਼ੋਕਰ ਦੀ ਗੱਡੀ ਦਾ ਘਰ ਪਹੁੰਚਣ ‘ਤੇ ਭਰਵਾਂ ਸੁਆਗਤ ਕੀਤਾ ਜਾਂਦਾ ਹੈ । ਤੇਲ ਚੋਅ ਕੇ ਫਿਰ ਘਰ ‘ਚ ਨਵੀਂ ਕਾਰ ਦਾਖਲ ਹੁੰਦੀ ਹੈ।

ਗੋਪੀ ਸ਼ੋਕਰ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਫੈਨਸ ਦੇ ਨਾਲ ਸਾਂਝੀਆਂ ਕਰਦਾ ਰਹਿੰਦਾ ਹੈ। ਉਸ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ। ਵਿਆਹ ਤੋਂ ਕੁਝ ਦਿਨਾਂ ਬਾਅਦ ਗੋਪੀ ਵਿਦੇਸ਼ ਵੀ ਗਿਆ ਸੀ ।

ਜਿੱਥੇ ਉਹ ਕਈ ਦਿਨਾਂ ਤੱਕ ਰਿਹਾ ਸੀ। ਵਿਦੇਸ਼ ਤੋਂ ਪਰਤਣ ਤੋਂ ਬਾਅਦ ਉਸ ਨੇ ਨਵੀਂ ਕਾਰ ਲਈ ਹੈ। ਗੋਪੀ ਸ਼ੋਕਰ ਦੇ ਹਾਲ ਹੀ ‘ਚ ਮਾਸੜ ਦਾ ਦਿਹਾਂਤ ਵੀ ਹੋ ਗਿਆ ਸੀ ।ਜਿਸ ਤੋਂ ਬਾਅਦ ਉਹ ਇਸ ਦੁੱਖ ਤੋਂ ਬੜੀ ਮੁਸ਼ਕਿਲ ਦੇ ਨਾਲ ਉੱਭਰੇ ਹਨ।ਗੋਪੀ ਸ਼ੋਕਰ ਸੋਸ਼ਲ ਮੀਡੀਆ ਤੇ ਕੰਟੈਟ ਕ੍ਰਿਏਟ ਕਰਦੇ ਹਨ ਅਤੇ ਉਨ੍ਹਾਂ ਦੇ ਵੀਡੀਓਜ਼ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। 

- GTC Pollywood

Top Stories