logo
logo

ਸ਼ਹਿਨਾਜ਼ ਗਿੱਲ ਤੇ ਜੈ ਰੰਧਾਵਾ ਦੀ ਫ਼ਿਲਮ ‘ਇਸ਼ਕਨਾਮਾ’ 24 ਜੁਲਾਈ ਨੂੰ ਹੋਣ ਜਾ ਰਹੀ ਰਿਲੀਜ਼, ਸ਼ਹਿਨਾਜ਼ ਗਿੱਲ ਤੇ ਜੈ ਰੰਧਾਵਾ ਦੀ ਫੈਨਸ ਨੂੰ ਅਪੀਲ

ਸ਼ਹਿਨਾਜ਼ ਗਿੱਲ (Shehnaaz Gill) ਤੇ ਜੈ ਰੰਧਾਵਾ (Jayy Randhawa) ਦੀ ਫ਼ਿਲਮ ‘ਇਸ਼ਕਨਾਮਾ’ (Ishqnama) ਇਸ ਸ਼ੁੱਕਰਵਾਰ, ਯਾਨੀ ਕਿ ਚੌਵੀ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਫੈਨਸ ਵੀ ਐਕਸਾਈਟਡ ਹਨ ਅਤੇ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ। ਉੱਥੇ ਹੀ ਫ਼ਿਲਮ ਦੇ ਅਦਾਕਾਰ ਵੀ ਐਕਸਾਈਟਡ ਹਨ।

ਜੈ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਸ਼ਹਿਨਾਜ਼ ਤੇ ਜੈ ਰੰਧਾਵਾ ਫੈਨਸ ਨੂੰ ਵੱਧ ਤੋਂ ਵੱਧ ਗਿਣਤੀ ‘ਚ ਸਿਨੇਮਾਂ ਘਰਾਂ ‘ਚ ਇਸ ਫ਼ਿਲਮ ਨੂੰ ਵੇਖਣ ਦੇ ਲਈ ਅਪੀਲ ਕਰ ਰਹੇ ਹਨ।ਸੋਸ਼ਲ ਮੀਡੀਆ ਤੇ ਦੋਵਾਂ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

ਨਸੀਮਾ ਤੇ ਨਿੰਮੇ ਦੀ ਪ੍ਰੇਮ ਕਹਾਣੀ ਦਿੱਸੇਗੀ ਵੱਡੇ ਪਰਦੇ ਤੇ

ਇਸ ਫ਼ਿਲਮ ਦੀ ਕਹਾਣੀ ਸੱਚੀ ਪ੍ਰੇਮ ਕਹਾਣੀ ਤੇ ਅਧਾਰਿਤ ਹੈ। ਨਸੀਮਾ ਲਹਿੰਦੇ ਪੰਜਾਬ ਦੀ ਰਹਿਣ ਵਾਲੀ ਇੱਕ ਕੁੜੀ ਸੀ। ਜਿਸ ਨੂੰ ਚੜ੍ਹਦੇ ਪੰਜਾਬ ਦਾ ਮੁੰਡਾ ਨਿੰਮਾ ਪਿਆਰ ਕਰਦਾ ਸੀ। ਪਰ ਦੋਵਾਂ ਦਾ ਮਿਲਣ ਇਸ ਜਨਮ ‘ਚ ਨਹੀਂ ਹੋ ਪਾਇਆ ।

ਨਿੰਮਾ ਕਈ ਵਾਰ ਪਾਕਿਸਤਾਨ ‘ਚ ਨਸੀਮਾ ਨੂੰ ਮਿਲਣ ਦੇ ਲਈ ਵੀ ਗਿਆ ਸੀ ਅਤੇ ਉੱਥੇ ਪੁਲਿਸ ਦੇ ਤਸ਼ਦਦ ਦਾ ਸ਼ਿਕਾਰ ਵੀ ਉਸ ਨੂੰ ਹੋਣਾ ਪਿਆ ਸੀ। ਜਿਸ ਬਾਰੇ ਨਿੰਮੇ ਨੇ ਖੁਦ ਫ਼ਿਲਮ ਦੇ ਨਿੰਮੇ ਦੇ ਕਿਰਦਾਰ ਨੂੰ ਨਿਭਾ ਰਹੇ ਅਦਾਕਾਰ ਜੈ ਰੰਧਾਵਾ ਦੇ ਨਾਲ ਸਾਂਝਾ ਕੀਤਾ ਸੀ।ਫ਼ਿਲਮ ‘ਚ ਸ਼ਹਿਨਾਜ਼ ਗਿੱਲ ਨਸੀਮਾ ਦੇ ਕਿਰਦਾਰ ‘ਚ ਨਜ਼ਰ ਆਏਗੀ। 

- GTC Pollywood

Top Stories